TV Actress Look: ਦੇਵੀ ਮਾਂ ਦਾ ਕਿਰਦਾਰ ਨਿਭਾ ਚੁਕੀਆਂ ਹਨ ਇਹ ਅਦਾਕਾਰਾ


By Neha Diwan2023-03-26, 16:17 ISTpunjabijagran.com

ਮਿਥਿਹਾਸਿਕ ਟੀਵੀ ਸ਼ੋਅਜ਼

ਅਭਿਨੇਤਰੀਆਂ ਨੇ ਮਿਥਿਹਾਸਿਕ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਤਾਂ ਇੱਥੇ ਵੀ ਇਨ੍ਹਾਂ ਦਾ ਲੁੱਕ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਸੋਨਾਰਿਕਾ ਭਦੋਰੀਆ

ਦੇਵੋਂ ਕੇ ਦੇਵ ਮਹਾਦੇਵ ਵਿੱਚ ਮਾਂ ਦੁਰਗਾ ਦੀ ਭੂਮਿਕਾ ਇਸ ਤਰ੍ਹਾਂ ਨਿਭਾਈ ਕਿ ਹਰ ਕੋਈ ਉਸਨੂੰ ਮਾਂ ਦੁਰਗਾ ਦੇ ਅਵਤਾਰ ਵਿੱਚ ਬਹੁਤ ਪਸੰਦ ਕਰਨ ਲੱਗ ਪਿਆ।

ਮੌਨੀ ਰਾਏ

ਉਹ ਟੀਵੀ ਦੀ ਨਾਗਿਨ ਵਜੋਂ ਮਸ਼ਹੂਰ ਹੈ। ਦੇਵੋਂ ਕੇ ਦੇਵ ਮਹਾਦੇਵ ਵਿੱਚ ਮਾਤਾ ਸਤੀ ਦੀ ਭੂਮਿਕਾ ਵਿੱਚ ਉਹ ਹਰ ਘਰ 'ਚ ਜਾਣੀ ਜਾਣ ਲੱਗੀ।

ਪੂਜਾ ਬੈਨਰਜੀ

ਪੂਜਾ ਬੈਨਰਜੀ ਨੇ ਸਾਲ 2013 'ਚ ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' 'ਚ ਮਾਂ ਕਾਲੀ ਦਾ ਕਿਰਦਾਰ ਵੀ ਨਿਭਾਇਆ ਸੀ। ਟੀਵੀ ਸੀਰੀਅਲ ਜਗਤ ਜਨਨੀ ਮਾਂ ਵੈਸ਼ਨੋ ਦੇਵੀ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਕਿਰਦਾਰ ਵਿੱਚ ਵੀ ਕਾਫੀ ਪਸੰਦ ਕੀਤਾ ਗਿਆ ਸੀ।

ਪਰਿਧੀ ਸ਼ਰਮਾ

ਟੀਵੀ ਸੀਰੀਅਲ ਜਗਤ ਜਨਣੀ ਮਾਂ ਵੈਸ਼ਨੋ ਦੇਵੀ ਵਿੱਚ ਵੀ ਮਾਤਾ ਵੈਸ਼ਨੋ ਦੇਵੀ ਦੇ ਕਿਰਦਾਰ ਵਿੱਚ ਉਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ ਹੈ।

ਦਿਲਜੀਤ ਕੌਰ

ਟੀਵੀ ਸੀਰੀਅਲ ਮਾਂ ਸ਼ਕਤੀ ਵਿੱਚ ਵੀ ਦਿਲਜੀਤ ਕੌਰ ਮਾਂ ਦੁਰਗਾ ਬਣ ਚੁੱਕੀ ਹੈ ਤੇ ਦਰਸ਼ਕਾਂ ਨੇ ਮਾਂ ਦੁਰਗਾ ਦੇ ਰੂਪ ਵਿੱਚ ਉਸ ਦੇ ਕੰਮ ਦੀ ਸ਼ਲਾਘਾ ਕੀਤੀ ਹੈ।

ਅਕਾਂਕਸ਼ਾ ਪੁਰੀ

ਸੀਰੀਅਲ ਵਿਘਨਹਾਰਤਾ ਗਣੇਸ਼ ਵਿੱਚ ਮਾਂ ਦੇਵੀ ਦੀ ਭੂਮਿਕਾ ਵੀ ਨਿਭਾਈ ਸੀ, ਤਾਂ ਉਸਨੂੰ ਮਾਂ ਪਾਰਵਤੀ ਦੇ ਰੂਪ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ।

ਰਤੀ ਪਾਂਡੇ

ਸੀਰੀਅਲ ਦੇਵੀ ਆਦਿ ਸ਼ਕਤੀ ਵਿੱਚ ਮਾਂ ਦੁਰਗਾ ਦੀ ਭੂਮਿਕਾ ਨਿਭਾ ਕੇ ਆਪਣੇ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ।

ਪੂਜਾ ਸ਼ਰਮਾ

ਸੀਰੀਅਲ 'ਚ ਦ੍ਰੋਪਦੀ ਦਾ ਕਿਰਦਾਰ ਨਿਭਾਇਆ ਸੀ, ਉਸ ਦੀ ਕਾਫੀ ਤਾਰੀਫ ਹੋਈ ਸੀ। ਸੀਰੀਅਲ ਮਹਾਕਾਲੀ ਚ ਮਾਂ ਕਾਲੀ ਦਾ ਕਿਰਦਾਰ ਨਿਭਾਇਆ ਸੀ। ਇਸ ਸੀਰੀਅਲ 'ਚ ਉਹ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ 'ਚ ਨਜ਼ਰ ਆਈ ਸੀ।

ਹੌਟਨੈੱਸ ਤੋਂ ਲੈ ਕੇ ਕਮਾਈ ਤਕ ਸਭ 'ਚ ਅੱਗੇ ਹੈ ਅਦਾਕਾਰਾ ਮੋਨਾਲੀਸਾ