ਦੁੱਧ ਇਕ ਅਜਿਹਾ ਡ੍ਰਿੰਕ ਹੈ, ਜਿਸ ਨੂੰ ਹਰ ਕਿਸੇ ਨੂੰ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਕੈਲਸ਼ੀਅਮ ਹੀ ਨਹੀਂ ਬਲਕਿ ਕਈ ਹੋਰ ਪੋਸ਼ਕ ਤੱਤ ਜਿਵੇਂ ਪ੍ਰੋਟੀਨ, ਵਿਟਾਮਿਨ ਡੀ, ਵਿਟਾਮਿਨ ਬੀ12, ਫਾਸਫੋਰਸ ਅਤੇ ਪੋਟਾਸ਼ੀਅਮ ਆਦਿ ਵੀ ਮੌਜੂਦ ਹੁੰਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੁੱਧ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਫਿਰ ਵੀ ਕਈ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ। ਦਰਅਸਲ, ਉਨ੍ਹਾਂ ਨੂੰ ਇਸ ਦਾ ਪਲੇਨ ਟੈਸਟ ਪਸੰਦ ਨਹੀਂ ਹੈ।
ਹਲਦੀ ਨੂੰ ਅਦਰਕ, ਦਾਲਚੀਨੀ ਜਾਂ ਇਲਾਇਚੀ ਆਦਿ 'ਚ ਮਿਲਾ ਕੇ ਇਸ ਦੇ ਟੈਸਟ ਨੂੰ ਵਧਾਉਂਦੇ ਹਾਂ ਅਤੇ ਜ਼ਿਆਦਾ ਸਿਹਤ ਲਾਭ ਪ੍ਰਾਪਤ ਕਰਦੇ ਹਾਂ। ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦੁੱਧ 'ਚ ਕਦੇ ਵੀ ਨਹੀਂ ਮਿਲਾ ਕੇ ਪੀਣਾ ਚਾਹੀਦਾ ਹੈ।
ਦੁੱਧ ਵਿੱਚ ਖੰਡ ਮਿਲਾਉਣਾ ਬਹੁਤ ਆਮ ਗੱਲ ਹੈ। ਬੱਚਿਆਂ ਨੂੰ ਦੁੱਧ ਪਿਲਾਉਂਦੇ ਸਮੇਂ ਚੀਨੀ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਦੋਂ ਦੁੱਧ ਵਿੱਚ ਖੰਡ ਨੂੰ ਜ਼ਿਆਦਾ ਮਿਲਾਇਆ ਜਾਂਦਾ ਹੈ, ਤਾਂ ਇਹ ਤੁਹਾਡੀ ਕੈਲਰੀ ਗਿਣਤੀ ਨੂੰ ਵਧਾਉਂਦਾ ਹੈ।
ਜੇਕਰ ਤੁਸੀਂ ਇਸ ਨੂੰ ਮਿੱਠਾ ਬਣਾਉਣਾ ਚਾਹੁੰਦੇ ਹੋ, ਤਾਂ ਸ਼ਹਿਦ ਜਾਂ ਸਟੀਵੀਆ ਵਰਗੇ ਕੁਦਰਤੀ ਮਿੱਠੇ ਦੀ ਵਰਤੋਂ ਕੀਤੀ ਜਾ ਸਕਦੀ ਹੈ
ਕੁਝ ਲੋਕ ਆਪਣੇ ਆਪ ਨੂੰ ਸੁਚੇਤ ਰੱਖਣ ਲਈ ਦੁੱਧ ਵਿੱਚ ਕੈਫੀਨ ਵੀ ਮਿਲਾਉਂਦੇ ਹਨ। ਉਹ ਦੁੱਧ ਨੂੰ ਚਾਹ ਜਾਂ ਕੌਫੀ ਦੇ ਰੂਪ ਵਿੱਚ ਲੈਂਦੇ ਹਨ। ਜਦਕਿ ਅਜਿਹਾ ਕਰਨਾ ਵੀ ਚੰਗਾ ਨਹੀਂ ਮੰਨਿਆ ਜਾਂਦਾ।
ਬੱਚੇ ਚਾਕਲੇਟ ਦੁੱਧ ਪੀਣਾ ਪਸੰਦ ਕਰਦੇ ਹਨ ਅਤੇ ਇਸ ਲਈ ਅਕਸਰ ਉਨ੍ਹਾਂ ਦੇ ਦੁੱਧ 'ਚ ਚਾਕਲੇਟ ਸ਼ਰਬਤ ਮਿਲਾਇਆ ਜਾਂਦੈ, ਇਹ ਸਿਰਫ ਭਾਰ ਵਧਣ ਦਾ ਖਤਰਾ ਰਹਿੰਦੈ, ਸਗੋਂ ਕਈ ਹੋਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਪਰ ਆਰਟੀਫਿਸ਼ੀਅਲ ਮਿੱਠੇ ਦੀ ਨਿਯਮਤ ਜ਼ਿਆਦਾ ਵਰਤੋਂ ਸਿਹਤ ਲਈ ਚੰਗੀ ਨਹੀਂ ਮੰਨੀ ਜਾਂਦੀ। ਕੁਝ ਅਧਿਐਨਾਂ ਨੇ ਦਿਖਾਇਆ ਹੈ ਕਿ ਨਕਲੀ ਮਿੱਠੇ ਦਾ ਅੰਤੜੀਆਂ ਦੇ ਬੈਕਟੀਰੀਆ ਅਤੇ ਮੈਟਾਬੋਲਿਜ਼ਮ 'ਤੇ ਮਾੜਾ ਪ੍ਰਭਾਵ ਪੈਂਦਾ ਹੈ।