Tv ਅਭਿਨੇਤਰੀਆਂ ਜਿਨ੍ਹਾਂ ਨੂੰ ਅਸਲ ਜ਼ਿੰਦਗੀ 'ਚ ਨਹੀਂ ਮਿਲਿਆ ਸੱਚਾ ਪਿਆਰ
By Neha diwan
2024-04-25, 10:59 IST
punjabijagran.com
ਸ਼ਵੇਤਾ ਤਿਵਾਰੀ
ਲਿਸਟ 'ਚ ਸਭ ਤੋਂ ਪਹਿਲਾ ਨਾਂ ਸ਼ਵੇਤਾ ਤਿਵਾਰੀ ਦਾ ਹੈ। ਸ਼ਵੇਤਾ ਨੇ ਸਭ ਤੋਂ ਪਹਿਲਾਂ ਭੋਜਪੁਰੀ ਇੰਡਸਟਰੀ ਵਿੱਚ ਕੰਮ ਕੀਤਾ ਤੇ ਇਸ ਤੋਂ ਬਾਅਦ ਅਭਿਨੇਤਰੀ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕਰਕੇ ਕਾਫੀ ਨਾਮ ਕਮਾਇਆ।
ਸ਼ਵੇਤਾ ਅਤੇ ਰਾਜਾ
ਅਭਿਨੇਤਾ ਰਾਜਾ ਚੌਧਰੀ ਨਾਲ ਵਿਆਹ ਕੀਤਾ ਅਤੇ ਇਸ ਦੌਰਾਨ ਜੋੜੇ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਪਰ ਸਾਲ 2007 ਵਿੱਚ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ।
ਸਵੇਤਾ ਅਤੇ ਅਭਿਨਵ ਕੋਹਲੀ
ਸਾਲ 2019 ਵਿੱਚ ਵੀ ਇਸ ਰਿਸ਼ਤੇ ਦਾ ਨਤੀਜਾ ਸ਼ਵੇਤਾ ਦੇ ਪਹਿਲੇ ਰਿਸ਼ਤੇ ਵਾਂਗ ਹੀ ਰਿਹਾ। ਹੁਣ ਆਪਣੇ ਦੋ ਬੱਚਿਆਂ ਵਾਂਗ ਇਕੱਲੀ ਰਹਿ ਰਹੀ ਹੈ
ਜੈਨੀਫਰ ਵਿੰਗੇਟ
ਅਗਲਾ ਨਾਂ ਅਭਿਨੇਤਰੀ ਜੈਨੀਫਰ ਵਿੰਗੇਟ ਦਾ ਹੈ। ਅਭਿਨੇਤਰੀ ਜੈਨੀਫਰ ਵਿੰਗੇਟ ਛੋਟੇ ਪਰਦੇ ਦੀ ਇੱਕ ਸਫਲ ਅਭਿਨੇਤਰੀ ਸੀ। ਇਸ ਅਦਾਕਾਰਾ ਨੇ ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਵੀ ਕੰਮ ਕਰਕੇ ਕਾਫੀ ਨਾਮ ਕਮਾਇਆ ਹੈ।
ਜੈਨੀਫਰ ਵਿੰਗੇਟ ਦਾ ਵਿਆਹ
ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੈਨੀਫਰ ਤੇ ਕਰਨ ਨੇ ਵਿਆਹ ਕਰ ਲਿਆ ਪਰ ਅੰਤ ਵਿਚ ਇਹ ਵਿਆਹ ਟੁੱਟ ਗਿਆ। ਇਹ ਰਿਸ਼ਤਾ ਉਨ੍ਹਾਂ ਲਈ ਦਿਲ ਟੁੱਟਣ ਵਰਗਾ ਸੀ ਕਿਉਂਕਿ ਰਿਸ਼ਤੇ ਦੇ ਟੁੱਟਣ ਦੀ ਹਰ ਪਾਸੇ ਚਰਚਾ ਸੀ।
ਰਸ਼ਮੀ ਦੇਸਾਈ
ਆਖਰੀ ਨਾਂ ਅਦਾਕਾਰਾ ਰਸ਼ਮੀ ਦੇਸਾਈ ਦਾ ਹੈ। ਅਭਿਨੇਤਰੀ ਰਸ਼ਮੀ ਦੇਸਾਈ ਨੇ ਛੋਟੇ ਪਰਦੇ ਦੇ ਕਈ ਸ਼ੋਅਜ਼ 'ਚ ਕੰਮ ਕੀਤਾ ਅਤੇ ਖੂਬ ਪ੍ਰਸਿੱਧੀ ਖੱਟੀ ਪਰ ਅਦਾਕਾਰਾ ਦੀ ਅਸਲ ਜ਼ਿੰਦਗੀ 'ਚ ਸਭ ਕੁਝ ਠੀਕ ਨਹੀਂ ਸੀ।
ਵਿਆਹ
ਸਾਲ 2011 ਵਿੱਚ ਅਭਿਨੇਤਾ ਨੰਦੀਸ਼ ਸੰਧੂ ਨਾਲ ਵਿਆਹ ਕੀਤਾ ਸੀ ਤਿੰਨ ਸਾਲ ਬਾਅਦ ਰਿਸ਼ਤਾ ਟੁੱਟ ਗਿਆ ਤੇ ਸਾਲ 2016 ਵਿੱਚ ਦੋਵਾਂ ਦਾ ਤਲਾਕ ਹੋ ਗਿਆ।
ਜੂਹੀ ਪਰਮਾਰ
ਜੂਹੀ ਪਰਮਾਰ ਨੇ ਸਾਲ 2009 ਵਿੱਚ ਅਦਾਕਾਰ ਸਚਿਨ ਸ਼ਰਾਫ ਨਾਲ ਵਿਆਹ ਕੀਤਾ ਸੀ। ਜੂਹੀ ਤੇ ਸਚਿਨ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਅਤੇ ਸਾਲ 2018 ਵਿੱਚ ਦੋਵਾਂ ਦਾ ਤਲਾਕ ਹੋ ਗਿਆ।
ALL PHOTO CREDIT : INSTAGRAM/ FACEBOOK
ਵ੍ਹਾਈਟ ਸਾੜ੍ਹੀ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ ਆਲੀਆ ਭੱਟ
Read More