ਡਿਪਰੈਸ਼ਨ ਵਿੱਚ ਪਹਿਲੇ ਲੱਛਣ ਜੋ ਦਿਖਾਈ ਦਿੰਦੇ ਹਨ ਉਹ ਹਨ ਉਦਾਸੀ ਤੇ ਪਰੇਸ਼ਾਨੀ ਹੈ।। ਨੀਂਦ ਵਿੱਚ ਬਦਲਾਅ, ਥਕਾਵਟ, ਭੁੱਖ ਵਿੱਚ ਬਦਲਾਅ, ਅਤੇ ਇਕਾਗਰਤਾ ਵਿੱਚ ਮੁਸ਼ਕਲ ਵੀ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
ਡਿਪਰੈਸ਼ਨ ਇੱਕ ਮਾਨਸਿਕ ਸਿਹਤ ਵਿਕਾਰ ਹੈ ਜੋ ਲਗਾਤਾਰ ਉਦਾਸੀ ਅਤੇ ਦਿਲਚਸਪੀ ਘੱਟ ਹੋਣ ਦਾ ਕਾਰਨ ਬਣਦਾ ਹੈ।
ਲਗਾਤਾਰ ਉਦਾਸੀ ਜਾਂ ਉਦਾਸ ਮੂਡ ਅਤੇ ਆਮ ਤੌਰ 'ਤੇ ਆਨੰਦਦਾਇਕ ਗਤੀਵਿਧੀਆਂ ਵਿੱਚ ਦਿਲਚਸਪੀ ਦਾ ਘਾਟਾ ਵੀ ਇੱਕ ਲੱਛਣ ਹੋ ਸਕਦੈ।
ਇਨਸੌਮਨੀਆ ਜਾਂ ਬਹੁਤ ਜ਼ਿਆਦਾ ਨੀਂਦ ਆਉਣਾ। ਸਰੀਰ ਵਿੱਚ ਬਹੁਤ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋਣਾ।
ਭੁੱਖ ਵਿੱਚ ਵਾਧਾ ਜਾਂ ਕਮੀ। ਧਿਆਨ ਕੇਂਦਰਿਤ ਕਰਨ, ਫੈਸਲੇ ਲੈਣ ਜਾਂ ਚੀਜ਼ਾਂ ਯਾਦ ਰੱਖਣ ਵਿੱਚ ਮੁਸ਼ਕਲ ਇਹ ਵੀ ਆਮ ਲੱਛਣ ਹਨ।
ਸਿਰ ਦਰਦ, ਪੇਟ ਦਰਦ, ਜਾਂ ਜਿਨਸੀ ਨਪੁੰਸਕਤਾ ਵਰਗੀਆਂ ਸਰੀਰਕ ਸਮੱਸਿਆਵਾਂ ਦਾ ਅਨੁਭਵ ਕਰਨਾ। ਚਿੜਚਿੜਾਪਨ, ਚਿੰਤਾ, ਦੋਸ਼ ਭਾਵਨਾ, ਜਾਂ ਆਤਮ ਹੱਤਿਆ ਦੇ ਵਿਚਾਰ ਡਰਾਉਣ ਵਾਲੇ ਲੱਛਣ ਹਨ।
ਜੇਕਰ ਤੁਹਾਨੂੰ ਇਹ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ।