ਸਾਲ 2023 'ਚ ਇਨ੍ਹਾਂ ਸਟਾਰ ਕ੍ਰਿਕਟਰਜ਼ ਨੇ ਲਏ ਸੱਤ ਫੇਰੇ


By Neha diwan2023-12-24, 15:35 ISTpunjabijagran.com

ਕੇਐਲ ਰਾਹੁਲ

ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੇ ਸਾਲ ਦੇ ਪਹਿਲੇ ਮਹੀਨੇ ਯਾਨੀ ਜਨਵਰੀ 2023 ਵਿੱਚ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟ ਨਾਲ ਵਿਆਹ ਕੀਤਾ ਸੀ।

ਸ਼ਾਰਦੁਲ ਠਾਕੁਰ

ਭਾਰਤੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦਾ ਵੀ ਜਨਵਰੀ 2023 ਵਿੱਚ ਵਿਆਹ ਹੋਇਆ ਸੀ। ਸ਼ਾਰਦੁਲ ਨੇ ਮਿਤਾਲੀ ਪਾਰੁਲਕਰ ਨਾਲ ਵਿਆਹ ਕੀਤਾ ਸੀ।

ਅਕਸ਼ਰ ਪਟੇਲ

ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਨੇ 2023 ਦੇ ਪਹਿਲੇ ਮਹੀਨੇ ਯਾਨੀ ਜਨਵਰੀ 'ਚ ਵਿਆਹ ਕੀਤਾ ਸੀ। ਅਕਸ਼ਰ ਨੇ ਆਪਣੀ ਪ੍ਰੇਮਿਕਾ ਮੇਹਾ ਪਟੇਲ ਨਾਲ ਵਿਆਹ ਕੀਤਾ ਸੀ।

ਮੁਕੇਸ਼ ਕੁਮਾਰ

ਭਾਰਤੀ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਹਾਲ ਹੀ 'ਚ ਆਸਟ੍ਰੇਲੀਆ ਖਿਲਾਫ ਖੇਡੀ ਗਈ ਟੀ-20 ਸੀਰੀਜ਼ ਦੌਰਾਨ 28 ਨਵੰਬਰ ਨੂੰ ਵਿਆਹ ਕੀਤਾ ਸੀ।

ਰੁਤੂਰਾਜ ਗਾਇਕਵਾੜ

ਟੀਮ ਇੰਡੀਆ ਦੇ ਓਪਨਰ ਰੁਤੁਰਾਜ ਗਾਇਕਵਾੜ ਨੇ ਇਸ ਸਾਲ ਜੂਨ 'ਚ ਵਿਆਹ ਕੀਤਾ ਸੀ। ਗਾਇਕਵਾੜ ਦਾ ਵਿਆਹ ਉਤਕਰਸ਼ਾ ਪਵਾਰ ਨਾਲ ਹੋਇਆ ਹੈ, ਜੋ ਇੱਕ ਕ੍ਰਿਕਟਰ ਹੈ।

ਇਮਾਮ ਉਲ ਹੱਕ

ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਦਾ ਵੀ ਇਸੇ ਸਾਲ ਵਿਆਹ ਹੋਇਆ ਹੈ। ਇਮਾਮ ਨੇ ਨਵੰਬਰ 'ਚ ਆਪਣੇ ਦੋਸਤ ਅਨਮੋਲ ਮਹਿਮੂਦ ਨਾਲ ਵਿਆਹ ਕੀਤਾ ਸੀ।

ਸ਼ਾਦਾਬ ਖਾਨ

ਪਾਕਿਸਤਾਨ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਸ਼ਾਦਾਬ ਖਾਨ ਦਾ ਵੀ ਇਸੇ ਸਾਲ ਵਿਆਹ ਹੋਇਆ ਹੈ। ਸ਼ਾਦਾਬ ਨੇ ਜਨਵਰੀ 'ਚ ਸਾਬਕਾ ਪਾਕਿਸਤਾਨੀ ਸਪਿਨਰ ਸਕਲੇਨ ਮੁਸ਼ਤਾਕ ਦੀ ਬੇਟੀ ਨਾਲ ਵਿਆਹ ਕੀਤਾ ਸੀ।

ALL PHOTO CREDIT : INSTAGRAM

ਦਸੰਬਰ 'ਚ ਹੀ ਕਿਉਂ ਮਨਾਇਆ ਜਾਂਦੈ ਕ੍ਰਿਸਮਸ? ਬਹੁਤ ਖਾਸ ਹੈ ਕਾਰਨ