ਗਰਮੀਆਂ 'ਚ ਖੂਬ ਪਸੰਦ ਕੀਤੇ ਜਾਂਦੇ ਹਨ ਇਹ ਲਿਪਸਟਿਕ ਕਲਰ


By Neha diwan21, Mar 2025 01:30 PMpunjabijagran.com

ਲਿਪਸਟਿਕ ਮੇਕਅਪ ਦਾ ਇਕ ਮਹੱਤਵਪੂਰਨ ਹਿੱਸਾ ਹੈ। ਹਰ ਔਰਤ ਆਪਣੀ ਪਸੰਦ ਮੁਤਾਬਕ ਲਿਪਸਟਿਕ ਦੇ ਰੰਗ ਦਾ ਚੋਣ ਕਰਦੀ ਹੈ। ਪਰ ਹਰ ਵਾਰ ਇੱਕੋ ਜਿਹੇ ਰੰਗ ਦਾ ਇਸਤੇਮਾਲ ਕਰਨਾ ਤੁਹਾਨੂੰ ਕੁਝ ਬੋਰਿੰਗ ਦਿਖਾ ਸਕਦਾ ਹੈ।

ਬਲੱਡ ਰੈੱਡ

ਲਾਲ ਰੰਗ ਲਗਪਗ ਹਰ ਔਰਤ ਕੋਲ ਹੁੰਦਾ ਹੈ। ਪਰ ਲਾਲ ਰੰਗ ਦੇ ਵੀ ਕਈ ਸ਼ੇਡ ਮਾਰਕੀਟ ਵਿਚ ਮੌਜੂਦ ਹਨ। ਜੇ ਤੁਸੀਂ ਲਾਲ ਰੰਗ ਵਿਚ ਕੁਝ ਵੱਖਰਾ ਚਾਹੁੰਦੇ ਹੋ ਤਾਂ ਬਲੱਡ ਰੈੱਡ ਰੰਗ ਚੁਣ ਸਕਦੇ ਹੋ।

ਪੀਚ

ਇਹ ਰੰਗ ਗੋਰੀ ਚਮੜੀ ਵਾਲੀਆਂ ਔਰਤਾਂ 'ਤੇ ਬਹੁਤ ਵਧੀਆ ਲੱਗਦਾ ਹੈ। ਇਹ ਤੁਹਾਡੇ ਐਥਨਿਕ ਅਤੇ ਵੈਸਟਰਨ ਕੱਪੜਿਆਂ ਨਾਲ ਕਲਾਸੀ ਲੁੱਕ ਦਿੰਦਾ ਹੈ। ਹਲਕੇ ਰੰਗ ਪਸੰਦ ਕਰਨ ਵਾਲੀਆਂ ਔਰਤਾਂ ਇਸ ਰੰਗ ਦਾ ਚੋਣ ਕਰ ਸਕਦੀਆਂ ਹਨ।

ਪਿੰਕ

ਗੁਲਾਬੀ ਰੰਗ ਹਮੇਸ਼ਾ ਹੀ ਟ੍ਰੈਂਡ ਵਿਚ ਰਹਿੰਦਾ ਹੈ, ਇਸ ਲਈ ਇਸ ਰੰਗ ਨੇ ਸਾਡੀ ਟ੍ਰੈਂਡੀ ਸੂਚੀ ਵਿਚ ਜਗ੍ਹਾ ਬਣਾਈ ਹੈ। ਇਹ ਰੰਗ ਚਿਹਰੇ ਦੀ ਸਾਦਗੀ ਨੂੰ ਬਣਾਈ ਰੱਖਦਾ ਹੈ।

ਸੰਤਰੀ

ਗਰਮੀਆਂ ਲਈ ਇਹ ਰੰਗ ਸਭ ਤੋਂ ਪਰਫੈਕਟ ਹੈ। ਨਾ ਸਿਰਫ ਗੋਰੀ ਬਲਕਿ ਭੂਰੀ ਚਮੜੀ ਵਾਲੀਆਂ ਔਰਤਾਂ 'ਤੇ ਵੀ ਇਹ ਰੰਗ ਖੂਬਸੂਰਤ ਲੱਗਦਾ ਹੈ।

ਬ੍ਰਾਊਨ

ਬਿਨਾ ਮੇਕਅਪ ਦੇ ਵੀ ਤੁਹਾਡੇ ਚਿਹਰੇ ਨੂੰ ਇਹ ਰੰਗ ਖੂਬਸੂਰਤ ਅਤੇ ਆਕਰਸ਼ਕ ਦਿਖਾਉਂਦਾ ਹੈ। ਇਹ ਰੰਗ ਹਰ ਉਮਰ ਦੀਆਂ ਔਰਤਾਂ 'ਤੇ ਕਾਫੀ ਜਚਦਾ ਹੈ।

ਪਰਪਲ

ਜੇ ਤੁਸੀਂ ਕੁਝ ਵੱਖਰਾ ਅਤੇ ਟ੍ਰੈਂਡੀ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਇਸ ਰੰਗ ਨੂੰ ਜ਼ਰੂਰ ਚੁਣੋ। ਕਾਲਜ ਜਾਣ ਵਾਲੀਆਂ ਕੁੜੀਆਂ ਜਾਂ ਨਾਈਟ ਪਾਰਟੀ ਵਿਚ ਤੁਸੀਂ ਇਸ ਰੰਗ ਦਾ ਇਸਤੇਮਾਲ ਕਰ ਸਕਦੇ ਹੋ।

ਨੀਓਨ ਪਿੰਕ

ਥੀਮ ਪਾਰਟੀ ਹੀ ਨਹੀਂ ਗਰਮੀਆਂ ਵਿਚ ਕੁਝ ਵੱਖਰਾ ਲੁੱਕ ਚਾਹੁਣ ਵਾਲੀਆਂ ਨੌਜਵਾਨ ਕੁੜੀਆਂ ਨੂੰ ਇਹ ਰੰਗ ਕਾਫੀ ਪਸੰਦ ਆਉਂਦਾ ਹੈ। ਇਹ ਰੰਗ ਤੁਹਾਨੂੰ ਖੂਬਸੂਰਤ ਅਤੇ ਕੂਲ ਲੁੱਕ ਦਿੰਦਾ ਹੈ।

ALL PHOTO CREDIT :myntra

ਗਰਮੀਆਂ ਦੇ ਮੌਸਮ 'ਚ ਟ੍ਰਾਈ ਕਰੋ ਫੁੱਲਦਾਰ ਪ੍ਰਿੰਟ ਡਰੈੱਸ