ਵਾਲ ਝੜਨ ਨਾਲ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ। ਵਾਲਾਂ ਦੇ ਝੜਨ ਦੀ ਸਮੱਸਿਆ ਮੌਸਮ ਅਤੇ ਸੁੱਕੇ ਵਾਲਾਂ ਕਾਰਨ ਹੁੰਦੀ ਹੈ। ਖ਼ਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਵਿਗਾੜਾਂ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।
ਗ੍ਰੀਨ ਟੀ ਸਰੀਰ ਨੂੰ ਡੀਟੌਕਸਫਾਈ ਕਰਨ ਤੇ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ।
ਕੱਪ ਪਾਣੀ ਗਰਮ ਕਰੋ। ਹੁਣ ਇਸ 'ਚ 2 ਗ੍ਰੀਨ ਟੀ ਬੈਗ ਪਾਓ ਚਾਹ ਨੂੰ ਲਗਭਗ 5 ਮਿੰਟ ਤਕ ਪਕਣ ਦਿਓ। ਚਾਹ ਨੂੰ ਠੰਢਾ ਕਰੋ, ਹੁਣ ਖੋਪੜੀ ਤੇ ਜੜ੍ਹਾਂ ਦੀ ਮਾਲਸ਼ ਕਰੋ। ਲਗਭਗ 1 ਘੰਟੇ ਬਾਅਦ ਵਾਲਾਂ ਨੂੰ ਧੋ ਲਓ।
ਮੇਥੀ ਦੇ ਬੀਜਾਂ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਪ੍ਰੋਟੀਨ ਵਾਲਾਂ ਦੇ ਵਾਧੇ ਤੇ ਮਜ਼ਬੂਤੀ ਵਿੱਚ ਮਦਦ ਕਰਦਾ ਹੈ।
2 ਚਮਚ ਮੇਥੀ ਦੇ ਬੀਜਾਂ ਨੂੰ 1 ਕੱਪ ਪਾਣੀ 'ਚ ਰਾਤ ਭਰ ਭਿਓ ਦਿਓ। ਅਗਲੀ ਸਵੇਰ ਮੇਥੀ ਦੇ ਬੀਜਾਂ ਨੂੰ ਮਿਕਸਰ 'ਚ ਪੀਸ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਵਾਲਾਂ 'ਤੇ ਲਗਾਓ।
ਵਿਟਾਮਿਨ ਸੀ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਵਿਟਾਮਿਨ ਸੀ ਵਾਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ। ਆਂਵਲੇ ਦਾ ਰਸ ਵਾਲਾਂ ਲਈ ਵਰਤਿਆ ਜਾਂਦਾ ਹੈ। ਆਂਵਲੇ ਦੀ ਵਰਤੋਂ ਨਾਲ ਡੈਂਡਰਫ ਤੋਂ ਛੁਟਕਾਰਾ ਮਿਲਦਾ ਹੈ।
1 ਚਮਚ ਆਂਵਲਾ ਪਾਊਡਰ 'ਚ ਨਿੰਬੂ ਦੇ ਰਸ ਮਿਲਾਓ। ਮੋਟਾ ਪੇਸਟ ਬਣਾ ਲਓ ਤੇ ਵਾਲਾਂ ਤੇ ਲਗਾਓ, ਆਂਵਲੇ ਦੇ ਪੇਸਟ ਨੂੰ ਵਾਲਾਂ 'ਤੇ ਲਗਾਓ ਤੇ ਲਗਪਗ 40 ਮਿੰਟ ਬਾਅਦ ਹਲਕੇ ਕਲੀਜ਼ਰ ਨਾਲ ਵਾਲਾਂ ਨੂੰ ਧੋ ਲਓ।
ਜੇਕਰ ਤੁਸੀਂ ਬਨ, ਪੋਨੀਟੇਲ ਅਤੇ ਬਰੇਡ ਵਰਗੇ ਹੇਅਰ ਸਟਾਈਲ ਬਣਾਉਂਦੇ ਹੋ, ਤਾਂ ਇਸ ਨੂੰ ਤੰਗ ਨਾ ਕਰੋ। ਢਿੱਲੇ ਵਾਲਾਂ ਦਾ ਸਟਾਈਲ ਬਣਾਓ। ਤੰਗ ਵਾਲਾਂ ਕਾਰਨ ਵਾਲ ਟੁੱਟਣ ਲੱਗਦੇ ਹਨ।
ਅਕਸਰ ਵਾਲ ਧੋਣ ਤੋਂ ਬਾਅਦ ਅਸੀਂ ਵਾਲਾਂ ਨੂੰ ਤੌਲੀਏ ਨਾਲ ਰਗੜਦੇ ਹਾਂ, ਜਿਸ ਨਾਲ ਵਾਲ ਸੁੱਕ ਜਾਂਦੇ ਹਨ। ਵਾਲਾਂ ਨੂੰ ਸਟਾਈਲ ਕਰਨ ਲਈ ਹੀਟ ਮਸ਼ੀਨਾਂ ਦੀ ਵਰਤੋਂ ਨਾ ਕਰੋ। ਕੰਘੀ ਕਰਨ ਲਈ ਚੌੜੀ ਕੰਘੀ ਦੀ ਵਰਤੋਂ ਕਰੋ।