ਨਾਸ਼ਤੇ ਲਈ ਮਿੰਟਾਂ 'ਚ ਤਿਆਰ ਕੀਤੇ ਜਾਂ ਸਕਦੇ ਹਨ ਇਹ ਸਿਹਤਮੰਦ ਅਤੇ ਸਵਾਦਿਸ਼ਟ ਪਕਵਾਨ
By Neha Diwan
2023-02-01, 11:51 IST
punjabijagran.com
ਨਾਸ਼ਤਾ
ਵੈਸੇ ਇਹ ਵੀ ਸੱਚ ਹੈ ਕਿ ਜੇਕਰ ਸਵੇਰੇ ਨਾਸ਼ਤਾ ਚੰਗੀ ਤਰ੍ਹਾਂ ਕੀਤਾ ਜਾਵੇ ਤਾਂ ਤੁਸੀਂ ਦਿਨ ਭਰ ਊਰਜਾਵਾਨ ਰਹਿੰਦੇ ਹੋ। ਵਾਰ-ਵਾਰ ਭੁੱਖ ਨਹੀਂ ਲੱਗਦੀ, ਜਿਸ ਕਾਰਨ ਗੈਰ-ਸਿਹਤਮੰਦ ਸਨੈਕਿੰਗ ਤੋਂ ਵੀ ਬਚਿਆ ਜਾ ਸਕਦਾ ਹੈ।
ਪੋਹਾ
ਪੋਹਾ ਨਾਸ਼ਤੇ ਲਈ ਸਭ ਤੋਂ ਵਧੀਆ ਅਤੇ ਸਿਹਤਮੰਦ ਵਿਕਲਪ ਹੈ। ਜਿਸ ਨੂੰ ਬਣਾਉਣ 'ਚ ਸਿਰਫ 15 ਤੋਂ 20 ਮਿੰਟ ਲੱਗਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਮੂੰਗਫਲੀ ਜਾਂ ਮਟਰ ਪਾ ਸਕਦੇ ਹੋ
ਉਪਮਾ
ਉਪਮਾ ਇੱਕ ਦੱਖਣੀ ਭਾਰਤੀ ਨਾਸ਼ਤਾ ਹੈ। ਉਪਮਾ ਸੂਜੀ ਨਾਲ ਬਣੀ ਬਹੁਤ ਹੀ ਸਵਾਦਿਸ਼ਟ ਪਕਵਾਨ ਹੈ। ਦਹੀਂ, ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਇਸ ਦੇ ਪੋਸ਼ਣ ਨੂੰ ਹੋਰ ਵਧਾ ਸਕਦੇ ਹੋ।
ਮੂੰਗ ਦਾਲ ਚਿੱਲਾ
ਹਰੀ ਮੂੰਗੀ ਦੀ ਦਾਲ ਨੂੰ ਰਾਤ ਭਰ ਭਿਓ ਕੇ ਸਵੇਰੇ ਪੀਸ ਲਓ। ਸਵਾਦ ਅਨੁਸਾਰ ਪਿਆਜ਼, ਟਮਾਟਰ, ਨਮਕ, ਹਰੀ ਮਿਰਚ, ਕੱਟਿਆ ਹੋਇਆ ਧਨੀਆ ਮਿਲਾ ਲਓ। ਤੇ ਪਕਾਓ।
ਇਡਲੀ
ਨਾਸ਼ਤੇ ਲਈ ਇਡਲੀ ਬਹੁਤ ਹੀ ਹਲਕਾ ਅਤੇ ਸਿਹਤਮੰਦ ਵਿਕਲਪ ਹੈ। ਸਾਂਬਰ ਤੋਂ ਬਿਨਾਂ ਸਿਰਫ਼ ਚਟਨੀ ਨਾਲ ਖਾਧਾ ਜਾਵੇ ਤਾਂ ਵੀ ਇਹ ਸੁਆਦੀ ਲੱਗਦਾ ਹੈ।
ਮਿਕਸ ਵੈਜ ਪਰਾਠਾ
ਜ਼ਿਆਦਾਤਰ ਘਰਾਂ ਵਿੱਚ, ਸਵੇਰ ਦੇ ਨਾਸ਼ਤੇ ਵਿੱਚ ਪਰਾਠੇ ਬਣਾਏ ਜਾਂਦੇ ਹਨ ਪਰ ਆਲੂ, ਗੋਭੀ, ਮੂਲੀ ਆਦਿ ਦੇ ਨਾਲ। ਇਸ ਲਈ ਤੁਸੀਂ ਮਿਕਸ ਵੈਜ ਪਰਾਠਾ ਟ੍ਰਾਈ ਕਰੋ।
ਵਿਆਹ 'ਚ ਬਣਾ ਰਹੇ ਹੋ ਸਾੜ੍ਹੀ ਪਹਿਨਣ ਦਾ ਪਲਾਨ, ਦੀਪਿਕਾ ਪਾਦੁਕੋਣ ਦਾ ਕਲੈਕਸ਼ਨ ਕਰੋ ਟ੍ਰਾਈ
Read More