ਚਿੜਚਿੜੇ ਤੇ ਜ਼ਿੱਦੀ ਬੱਚੇ ਨੂੰ ਸ਼ਾਂਤ ਕਰਦੇ ਹਨ ਇਹ ਜੋਤਸ਼ੀ ਉਪਾਅ
By Neha diwan
2023-05-24, 11:59 IST
punjabijagran.com
ਬੱਚੇ
ਜੇ ਘਰ ਵਿੱਚ ਕੋਈ ਛੋਟਾ ਬੱਚਾ ਹੋਵੇ ਤਾਂ ਹਰ ਕੋਈ ਉਸਨੂੰ ਬਹੁਤ ਪਿਆਰ ਕਰਦਾ ਹੈ। ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਉਸ ਦੀ ਦੇਖਭਾਲ ਕਰਦੇ ਹਨ, ਉੱਥੇ ਹੀ ਉਸ ਦੀ ਹਰ ਮੰਗ ਪੂਰੀ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।
ਜ਼ਿੱਦੀ ਹੋਣੇ
ਪਰ ਕਈ ਵਾਰ ਬਹੁਤ ਜ਼ਿਆਦਾ ਪਿਆਰ ਮਿਲਣ ਕਾਰਨ ਅਤੇ ਹਰ ਮੰਗ ਪੂਰੀ ਕਰਨ ਕਾਰਨ ਬੱਚਾ ਬਹੁਤ ਜ਼ਿੱਦੀ ਹੋ ਜਾਂਦਾ ਹੈ ਅਤੇ ਮਾਂ-ਬਾਪ, ਦਾਦਾ-ਦਾਦੀ ਦੀ ਗੱਲ ਨਹੀਂ ਸੁਣਦਾ। ਬੱਚੇ ਦਾ ਸੁਭਾਅ ਬਹੁਤ ਗੁੱਸੇ ਵਾਲਾ ਤੇ ਚਿੜਚਿੜਾ ਹੋ ਜਾਂਦਾ ਹੈ।
ਜ਼ਿੱਦੀ ਅਤੇ ਚਿੜਚਿੜਾ
ਕਈ ਵਾਰ ਕਈ ਲੋਕਾਂ ਦੇ ਸਾਹਮਣੇ ਬੱਚੇ ਦੇ ਇਸ ਵਤੀਰੇ ਕਾਰਨ ਮਾਪਿਆਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਡਾ ਬੱਚਾ ਵੀ ਜ਼ਿੱਦੀ ਅਤੇ ਚਿੜਚਿੜਾ ਹੈ ਤਾਂ ਤੁਸੀਂ ਉਸਦੇ ਲਈ ਇਹ ਵਾਸਤੂ ਉਪਾਅ ਅਜ਼ਮਾ ਸਕਦੇ ਹੋ।
ਜ਼ਿੱਦੀ ਬੱਚੇ ਲਈ ਇਹ ਉਪਾਅ ਅਜ਼ਮਾਓ
ਅੱਧਾ ਕਿਲੋ ਕਣਕ ਦੇ ਆਟੇ 'ਚ ਅੱਧਾ ਕਿਲੋ ਚੀਨੀ ਮਿਲਾ ਕੇ ਬੱਚੇ ਨੂੰ ਸਿਰ ਤੋਂ ਪੈਰਾਂ ਤਕ 7 ਵਾਰ ਘੁਮਾਓ। ਬਾਅਦ ਵਿੱਚ ਇਸ ਮਿਸ਼ਰਣ ਨੂੰ ਪਿੱਪਲ ਤੇ ਗੁਲਰ ਦੇ ਰੁੱਖ ਦੀਆਂ ਜੜ੍ਹਾਂ ਵਿੱਚ ਮੌਜੂਦ ਕੀੜੀਆਂ ਨੂੰ ਖੁਆਓ
11 ਸ਼ੁੱਕਰਵਾਰ ਕਰੋ
ਅਜਿਹਾ ਮੰਨਿਆ ਜਾਂਦਾ ਹੈ ਕਿ 11 ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ ਅਜਿਹਾ ਕਰਨ ਨਾਲ ਬੱਚਿਆਂ ਦਾ ਗੁੱਸੇ ਵਾਲਾ ਸੁਭਾਅ ਘੱਟ ਜਾਂਦਾ ਹੈ ਅਤੇ ਬੱਚਾ ਜ਼ਿੱਦ ਕਰਨਾ ਬੰਦ ਕਰ ਦਿੰਦਾ ਹੈ।
ਕੀੜੀਆਂ ਨੂੰ ਰੋਜ਼ ਆਟਾ ਖੁਆਓ
ਜੇ ਕੀੜੀਆਂ ਦਾ ਪੇਟ ਭਰ ਜਾਵੇ ਤਾਂ ਘਰ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਤੋਂ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ। ਇਸ ਉਪਾਅ ਨੂੰ ਕਰਨ ਨਾਲ ਬੱਚੇ ਦੇ ਸੁਭਾਅ 'ਚ ਚਮਤਕਾਰੀ ਬਦਲਾਅ ਦੇਖਣ ਨੂੰ ਮਿਲਣਗੇ।
ਮਸ਼ਹੂਰ ਅਦਾਕਾਰ ਨਿਤੇਸ਼ ਪਾਂਡੇ ਦੀ ਮੌਤ, ਜਾਣੋ ਕਾਰਨ
Read More