ਵਿਟਾਮਿਨ-ਬੀ12 ਸਾਡੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤ ਜ਼ਰੂਰੀ ਹੈ। ਕੁਝ ਦਿਨਾਂ ਤੋਂ ਊਰਜਾ ਦੀ ਕਮੀ, ਥਕਾਵਟ ਤੇ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਵਿਟਾਮਿਨ-ਬੀ12 ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦੈ।
ਵਿਟਾਮਿਨ-ਬੀ12 ਦਿਮਾਗ ਅਤੇ ਨਸਾਂ ਦੇ ਸੈੱਲਾਂ ਦੇ ਵਿਕਾਸ ਤੇ ਕਾਰਜ ਲਈ ਵੀ ਬਹੁਤ ਮਹੱਤਵਪੂਰਨ ਹੈ। ਵਿਟਾਮਿਨ-ਬੀ12 ਆਂਡੇ, ਚਿਕਨ ਤੇ ਮੀਟ ਵਿੱਚ ਪਾਇਆ ਜਾਂਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਪਾਲਕ ਵਿਟਾਮਿਨ ਬੀ12 ਦਾ ਵਧੀਆ ਸਰੋਤ ਹੈ, ਜੋ ਕਿ ਸ਼ਾਕਾਹਾਰੀ ਲੋਕਾਂ ਲਈ ਵੀ ਸਭ ਤੋਂ ਵਧੀਆ ਵਿਕਲਪ ਹੈ। ਪਾਲਕ ਦੀ ਵਰਤੋਂ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ।
ਦਹੀਂ ਵਿਟਾਮਿਨ-ਬੀ12 ਦੇ ਨਾਲ ਪ੍ਰੋਟੀਨ ਨਾਲ ਵੀ ਭਰਪੂਰ ਹੁੰਦਾ ਹੈ। ਇਸ ਨੂੰ ਖਰੀਦਦੇ ਜਾਂ ਬਣਾਉਂਦੇ ਸਮੇਂ ਇਸ 'ਚ ਚੀਨੀ ਨਾ ਪਾਓ। ਤੁਸੀਂ ਇਸ ਨੂੰ ਬੇਕਡ ਆਲੂ ਜਾਂ ਫਲਾਂ ਦੇ ਨਾਲ ਖਾ ਸਕਦੇ ਹੋ। ਇਹ ਇੱਕ ਵਧੀਆ ਸਨੈਕ ਵੀ ਹੈ।
ਆਇਰਨ, ਫਾਈਬਰ, ਪੋਟਾਸ਼ੀਅਮ ਨਾਲ ਭਰਪੂਰ ਚੁਕੰਦਰ ਵਿਟਾਮਿਨ-ਬੀ12 ਨਾਲ ਵੀ ਭਰਪੂਰ ਹੁੰਦਾ ਹੈ। ਰੋਜ਼ਾਨਾ ਆਧਾਰ 'ਤੇ ਚੁਕੰਦਰ ਖਾਣ ਨਾਲ ਵਾਲਾਂ ਦੀ ਗੁਣਵੱਤਾ ਅਤੇ ਵਿਕਾਸ ਵਿੱਚ ਸੁਧਾਰ ਹੁੰਦਾ ਹੈ
ਇਹ ਸੋਇਆਬੀਨ ਨੂੰ ਖਮੀਰ ਕੇ ਤਿਆਰ ਕੀਤਾ ਜਾਂਦਾ ਹੈ, ਜੋ ਕਿ ਰਵਾਇਤੀ ਇੰਡੋਨੇਸ਼ੀਆਈ ਪਕਵਾਨਾਂ ਦਾ ਵੀ ਹਿੱਸਾ ਹੈ। ਇਹ ਟੋਫੂ ਦੇ ਸਮਾਨ ਹੈ ਅਤੇ ਵਿਟਾਮਿਨ-ਬੀ12 ਨਾਲ ਭਰਪੂਰ ਹੈ।
ਇਹ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਦੇ ਨਾਲ-ਨਾਲ ਵਿਟਾਮਿਨ-ਬੀ12 ਦਾ ਵੀ ਵਧੀਆ ਸਰੋਤ ਹੈ। ਰੋਜ਼ਾਨਾ ਦੋ ਕੱਪ ਦੁੱਧ ਪੀਣ ਨਾਲ ਤੁਹਾਨੂੰ ਵਿਟਾਮਿਨ-ਬੀ12 ਦੀ ਭਰਪੂਰ ਮਾਤਰਾ ਮਿਲਦੀ ਹੈ।
ਕਮਜ਼ੋਰੀ,ਥਕਾਵਟ, ਚੱਕਰ ਆਉਣੇ,ਧੜਕਣ,ਸਾਹ ਦੀ ਸਮੱਸਿਆ,ਚਮੜੀ ਦਾ ਚਿੱਟਾ ਹੋਣਾ, ਦਸਤ, ਕਬਜ਼, ਗੈਸ