ਸਾਲ 2023 ’ਚ ਛਾਏ ਰਹਿਣਗੇ ਇਹ 6 ਜਿਊਲਰੀ ਟ੍ਰੈਂਡਸ


By Tejinder Thind2023-01-05, 11:37 ISTpunjabijagran.com

ਨਵਾਂ ਸਾਲ ਤੇ ਨਵਾਂ ਫੈਸ਼ਨ ਟ੍ਰੈਂਡ

ਨਵੇਂ ਸਾਲ ਦੇ ਨਾਲ ਹੀ ਅਸੀਂ ਆਪਣੇ ਵਾਰਡਰੋਬ ਅਤੇ ਸਟਾਈਲ ਨੂੰ ਵੀ ਨਵਾਂ ਲੁਕ ਦੇ ਸਕਦੇ ਹਾਂ। ਤਾਂ ਆਓ ਜਾਣਦੇ ਹਾਂ ਇਸ ਸਾਲ ਕਿਸ ਤਰ੍ਹਾਂ ਦੀ ਜਿਊਲਰੀ ਫੈਸ਼ਨ ਟ੍ਰੈਂਡ ਵਿਚ ਰਹਿਣ ਵਾਲੀ ਹੈ।

ਵੱਡੇ ਸਾਈਜ਼ ਦੇ ਬਟਨ ਇਅਰਰਿੰਗਜ਼

ਤੁਹਾਡੀ ਮਾਂ ਤੇ ਦਾਦੀ ਨਾਨੀ ਵਾਲਾ ਬਟਨ ਇਅਰਰਿੰਗਜ਼ ਦਾ ਫੈਸ਼ਨ ਫਿਰ ਪਰਤ ਆਇਆ ਹੈ। ਇਸ ਸਾਲ ਵੱਡੇ ਬਟਨ ਇਅਰਰਿੰਗਜ਼ ਦਾ ਟ੍ਰੈਂਡ ਵਿਚ ਰਹਿਣਗੇ। ਰੂਬੀ, ਏਮਰੇਲਡ ਜਾਂ ਮੋਤੀ ਵਾਲੇ ਵੱਡੇ ਬਟਨ ਇਅਰਰਿੰਗਜ਼ ਕਾਫੀ ਪਾਪੂਲਰ ਹਨ।

ਲੇਅਰਡ ਚੇਨ

ਸਾਲ 2023 ਵਿਚ ਲੇਅਰਡ ਨੈਕਲੈਸ ਦਾ ਚਲਨ ਜਾਰੀ ਰਹੇਗਾ। ਚੇਨ ਹਮੇਸ਼ਾ ਹੀ ਫੈਸ਼ਨ ਵਿਚ ਰਹੀ ਹੈ। ਬਸ ਇਸ ਦਾ ਡਿਜ਼ਾਈਨ ਬਦਲਦਾ ਰਹਿੰਦਾ ਹੈ। ਇਸ ਸਾਲ ਗੋਲਡ ਪਾਲਿਸ਼ ਵਾਲੀ ਚੇਨ ਹਾਟ ਟੈ੍ਰੈਂਡ ਵਿਚ ਰਹੇਗੀ।

ਹੂਪ ਇਅਰਰਿੰਗਜ਼

ਪਿਛਲੇ ਸਾਲ ਵਾਂਗ ਇਸ ਸਾਲ ਵੀ ਵੱਡੇ ਹੂਪ ਇਅਰਰਿੰਗਜ਼ ਕਾਫੀ ਟ੍ਰੈਂਡ ਵਿਚ ਰਹਿਣਗੇ। ਵੱਡੇ ਸਾਈਜ਼ ਦੇ ਗੋਲਡ ਇਅਰਰਿੰਗਜ਼ ਕਿਸੇ ਵੀ ਡਰੈਸ ਨਾਲ ਸਟਾਈਲਿਸ਼ ਲਗਦੇ ਹਨ।

ਰਵਾਇਤੀ ਨੈਕਲੈਸ ਸੈਟ

ਇਹ ਸਾਲ ਤੁਹਾਨੂੰ 80ਵੇਂ ਅਤੇ 90ਵੇਂ ਦੇ ਦਹਾਕਿਆਂ ਵਿਚ ਲੈ ਜਾਵੇਗਾ। ਜਿਥੇ ਕੱਪੜਿਆਂ ਤੋਂ ਲੈ ਕੇ ਜਿਊਲਰੀ ਤਕ ਪੁਰਾਣਾ ਫੈਸ਼ਨ ਪਰਤੇਗਾ ਉਥੇ ਇਸ ਸਾਲ ਵਿੰਟੇਜ ਸਟਾਈਲ ਜਿਊਲਰੀ ਵੀ ਖੂਬ ਦਿਖੇਗੀ।

ਪਰਲ ਡਰਾਪ ਇਅਰਰਿੰਗਜ਼

ਪਰਲ ਭਾਵ ਮੋਤੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਸਿਲਵਰ ਅਤੇ ਗੋਲਡ ਹਰ ਤਰ੍ਹਾਂ ਦੇ ਮੈਟਲ ਨਾਲ ਚੰਗਾ ਲਗਦਾ ਹੈ। ਨਾਲ ਹੀ ਕਿਸੇ ਵੀ ਤਰ੍ਹਾਂ ਦੇ ਅਟਾਇਰ ਨਾਲ ਮੈਚ ਕਰ ਜਾਂਦੇ ਹਨ। ਇਸ ਸਾਲ ਜਿਊਲਰੀ ਵਿਚ ਮੋਤੀ ਦਾ ਫੈਸ਼ਨ ਵੀ ਪਰਤ ਰਿਹਾ ਹੈ।

ਕਫ ਬ੍ਰੈਸਲੇਟਸ

ਬ੍ਰੈਸਲੇਟਸ ਦਾ ਫੈਸ਼ਨ ਇਸ ਸਾਲ ਛਾਇਆ ਰਹੇਗਾ। ਇਸ ਨੂੰ ਟਰਟਲ ਨੈਕ ਟਾਪ ਜਾਂ ਫਿਰ ਫੁਲ ਸਲੀਵਸ ਸ਼ਰਟ ਨਾਲ ਪਹਿਨਿਆ ਜਾ ਸਕਦਾ ਹੈ।

ਮਾਹਰਾਂ ਤੋਂ ਜਾਣੋ ਕਿ ਫ੍ਰੀਜ਼ੀ ਵਾਲਾਂ ਲਈ ਕਿਹੜਾ ਤੇਲ ਹੈ ਬਿਹਤਰ