ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਦੀ ਹੈ ਤਾਂਘ, ਤਾਂ ਜਾਣ ਲਓ ਇਹ ਗੱਲਾਂ
By Ramandeep Kaur
2022-11-10, 12:49 IST
punjabijagran.com
ਗੁਫਾ ਦੀ ਖੋਜ
ਕਿਹਾ ਜਾਂਦਾ ਹੈ ਕਿ ਸੱਤ ਸੌ ਸਾਲ ਪਹਿਲਾਂ ਮਾਤਾ ਵੈਸ਼ਨੋ ਦੇਵੀ ਦੀ ਪਵਿੱਤਰ ਗੁਫਾ ਦੀ ਖੋਜ ਮਾਤਾ ਦੇ ਇੱਕ ਭਗਤ ਹਿੰਦੂ ਪੁਜਾਰੀ ਪੰਡਤ ਸ੍ਰੀਧਰ ਨੇ ਕੀਤੀ ਸੀ।
ਉਚਾਈ
ਮਾਤਾ ਵੈਸ਼ਨੋ ਦੇਵੀ ਦਾ ਮੰਦਰ ਜੰਮੂ 'ਚ ਹਿਮਾਲਿਆ ਦੀਆਂ ਪਹਾੜੀਆਂ 'ਚ ਕਟੜਾ ਨਾਮਕ ਤ੍ਰਿਕੁਟਾ ਪਹਾੜੀਆਂ ਵਿੱਚ ਲਗਭਗ 5,200 ਫੁੱਟ ਦੀ ਉਚਾਈ 'ਤੇ ਸਥਿਤ ਹੈ।
ਦੇਵੀ ਦੇ ਤਿੰਨ ਰੂਪ
ਵੈਸ਼ਨੋ ਦੇਵੀ ਮੰਦਰ 'ਚ ਮਾਂ ਆਦਿਸ਼ਕਤੀ ਦੇ ਤਿੰਨ ਰੂਪ ਮਹਾਸਰਸਵਤੀ, ਮਹਾਲਕਸ਼ਮੀ ਅਤੇ ਮਹਾਕਾਲੀ ਹਨ।
ਮਾਤਾ ਦਾ ਬੁਲਾਵਾ
ਮਾਨਤਾ ਹੈ ਕਿ ਮਾਤਾ ਵੈਸ਼ਨੋ ਦੇਵੀ ਸ਼ਰਧਾਲੂਆਂ ਨੂੰ ਖੁਦ ਬੁਲਾਉਂਦੀ ਹੈ। ਭਾਵ ਮਾਤਾ ਦੇ ਬੁਲਾਵੇ 'ਤੇ ਸ਼ਰਧਾਲੂਆਂ ਨੂੰ ਦੇਵੀ ਦੇ ਦਰਸ਼ਨ ਨਸੀਬ ਹੁੰਦੇ ਹਨ।
ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ
ਸ਼ਰਧਾਲੂਆਂ ਦੀ ਸਹੂਲਤ ਤੇ 12 ਕਿਲੋਮੀਟਰ ਲੰਬੀ ਇਸ ਯਾਤਰਾ ਨੂੰ ਸਫ਼ਲ ਬਣਾਉਣ ਲਈ 1986 'ਚ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦਾ ਗਠਨ ਕੀਤਾ।
ਰਜਿਸਟ੍ਰੇਸ਼ਨ
ਕਟੜਾ ਵਿਖੇ ਬੱਸ ਸਟੇਸ਼ਨ ਨੇੜੇ ਯਾਤਰਾ ਰਜਿਸਟ੍ਰੇਸ਼ਨ ਕਾਊਂਟਰ ਤੋਂ ਯਾਤਰਾ ਦੀ ਪਰਚੀ ਪ੍ਰਾਪਤ ਕਰਨ ਤੋਂ ਬਾਅਦ ਹੀ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਗਿਆ ਮਿਲਦੀ ਹੈ।
ਭੈਰੋਂ ਮੰਦਰ
ਕਿਹਾ ਜਾਂਦਾ ਹੈ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਤੋਂ ਬਾਅਦ ਭੈਰੋਂ ਮੰਦਰ ਦੇ ਦਰਸ਼ਨ ਜ਼ਰੂਰੀ ਹਨ ਨਹੀਂ, ਤਾਂ ਯਾਤਰਾ ਸਫ਼ਲ ਨਹੀਂ ਮੰਨੀ ਜਾਂਦੀ। ਭੈਰੋਂ ਮੰਦਰ ਵੈਸ਼ਨੋ ਦੇਵੀ ਮੰਦਰ ਤੋਂ 2017 ਮੀਟਰ ਦੀ ਉਚਾਈ 'ਤੇ ਹੈ।
ਯਾਤਰਾ ਸਹੂਲਤਾਂ
ਸ਼ਰਧਾਲੂਆਂ ਲਈ ਹੈਲੀਕਾਪਟਰ, ਰੋਪਵੇਅ, ਘੋੜੇ, ਪਿੱਠੂ, ਬੈਟਰੀ ਕਾਰ ਆਦਿ ਰਾਹੀਂ ਯਾਤਰਾ ਦਾ ਪ੍ਰਬੰਧ ਹੈ, ਉਸ ਦੇ ਲਈ ਨਿਰਧਾਰਤ ਪੈਸਿਆਂ ਦਾ ਭੁਗਤਾਨ ਕਰਨਾ ਪਵੇਗਾ।
ਸੁਪਨੇ 'ਚ ਦੇਖਦੇ ਹੋ ਪਾਣੀ ਤਾਂ ਸਮਝ ਲਓ ਜਲਦ ਬਦਲ ਜਾਵੇਗੀ ਤੁਹਾਡੀ ਕਿਸਮਤ
Read More