ਉੜਦ ਦੀ ਦਾਲ - 1 ਕੱਪ ,ਚੌਲ - 3 ਕੱਪ, ਲੂਣ - ਸੁਆਦ ਅਨੁਸਾਰ, ਪਾਣੀ - ਲੋੜ ਅਨੁਸਾਰ
ਇਡਲੀ ਬਣਾਉਣ ਲਈ ਸਭ ਤੋਂ ਪਹਿਲਾਂ ਉੜਦ ਦੀ ਦਾਲ ਅਤੇ ਚੌਲਾਂ ਨੂੰ ਘੱਟ ਤੋਂ ਘੱਟ 4-5 ਘੰਟੇ ਲਈ ਪਾਣੀ 'ਚ ਭਿਓ ਦਿਓ।
ਫਿਰ ਭਿਓਂ ਕੇ ਰੱਖੇ ਦਾਲ ਤੇ ਚੌਲ ਨੂੰ ਮਿਕਸਰ 'ਚ ਪੀਸ ਲਓ। ਧਿਆਨ ਰੱਖੋ ਕਿ ਪੀਸਣ ਵੇਲੇ ਥੋੜ੍ਹਾ-ਥੋੜ੍ਹਾ ਪਾਣੀ ਮਿਲਾਉਂਦੇ ਰਹੋ ਤਾਂ ਕਿ ਘੋਲ ਗਾੜ੍ਹਾ ਨਾ ਹੋ ਜਾਵੇ।
ਇਸ ਤੋਂ ਬਾਅਦ ਘੋਲ ਨੂੰ ਕਿਸੇ ਭਾਂਡੇ ਵਿਚ ਪਾਓ ਤੇ ਢੱਕ ਦਿਓ ਤੇ ਗਰਮ ਜਗ੍ਹਾ 'ਤੇ 8-10 ਘੰਟਿਆਂ ਲਈ ਫੁੱਲਣ ਲਈ ਛੱਡ ਦਿਓ।
ਜਦੋਂ ਫਰਮੈਂਟ ਕੀਤਾ ਜਾਂਦਾ ਹੈ, ਤਾਂ ਘੋਲ 'ਤੇ ਝੱਗ ਬਣ ਜਾਵੇਗਾ ਤੇ ਬੈਟਰ ਫੁੱਲ ਜਾਵੇਗਾ। ਇਸ ਤੋਂ ਬਾਅਦ ਇਡਲੀ ਪਲੇਟ 'ਚ ਫਰਮੈਂਟ ਕੀਤੇ ਹੋਏ ਬੈਟਰ ਨੂੰ ਪਾ ਦਿਓ।
ਹੁਣ ਇਡਲੀ ਪਲੇਟ ਨੂੰ ਇਡਲੀ ਸਟੀਮਰ 'ਚ ਰੱਖੋ ਅਤੇ 15-20 ਮਿੰਟ ਤੱਕ ਸਟੀਮ ਕਰੋ। ਸਟੀਮ ਕਰਨ ਤੋਂ ਬਾਅਦ ਤੁਹਾਡੀ ਇਡਲੀ ਤਿਆਰ ਹੈ। ਇਨ੍ਹਾਂ ਨੂੰ ਗਰਮ ਸਾਂਬਰ ਅਤੇ ਚਟਨੀ ਨਾਲ ਸਰਵ ਕਰੋ।