ਅਦਾਕਾਰਾ ਦੇ ਹਰ ਕਿਰਦਾਰ ਤੇ ਪੂਰੀ ਦੁਨੀਆ ਸੀ ਦੀਵਾਨੀ
By Neha diwan
2023-05-02, 12:48 IST
punjabijagran.com
ਨਰਗਿਸ
ਨਰਗਿਸ ਨੂੰ ਹਿੰਦੀ ਫਿਲਮ ਇੰਡਸਟਰੀ ਦੀਆਂ ਦਿੱਗਜ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਸੀ। ਅਭਿਨੇਤਰੀ ਹੋਣ ਦੇ ਨਾਲ-ਨਾਲ ਉਹ ਇੱਕ ਸਿਆਸਤਦਾਨ ਵੀ ਸੀ। ਉਨ੍ਹਾਂ ਨੇ 6 ਸਾਲ ਦੀ ਛੋਟੀ ਉਮਰ 'ਚ ਫਿਲਮੀ ਦੁਨੀਆ 'ਚ ਕਦਮ ਰੱਖਿਆ ਸੀ।
ਸ਼ੁਰੂਆਤੀ ਜੀਵਨ
ਨਰਗਿਸ ਦਾ ਅਸਲੀ ਨਾਮ ਫਾਤਿਮਾ ਰਾਸ਼ਿਦ ਸੀ, ਜੋ ਬਾਅਦ ਵਿੱਚ ਉਸਨੇ ਫਿਲਮਾਂ ਲਈ ਬਦਲ ਕੇ ਨਰਗਿਸ ਰੱਖ ਲਿਆ। ਜਨਮ ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਵਿੱਚ 1 ਜੂਨ 1929 ਨੂੰ ਇੱਕ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ।
ਪਰਿਵਾਰ
ਨਰਗਿਸ ਦੀ ਮਾਂ ਦਾ ਨਾਂ ਜੱਦਨਬਾਈ ਹੁਸੈਨ ਸੀ। ਜੱਦਨਬਾਈ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਗਾਇਕਾ ਸੀ। ਨਰਗਿਸ ਦਾ ਪਰਿਵਾਰ ਪੰਜਾਬ ਤੋਂ ਇਲਾਹਾਬਾਦ ਆ ਗਿਆ ਸੀ। ਇਸ ਤੋਂ ਬਾਅਦ ਉਹ ਕੋਲਕਾਤਾ ਸ਼ਹਿਰ ਵਿੱਚ ਆ ਕੇ ਵੱਸ ਗਏ।
ਕਰੀਅਰ
ਨਰਗਿਸ ਪਹਿਲੀ ਵਾਰ 1935 ਦੀ ਫਿਲਮ 'ਤਲਾਸ਼-ਏ-ਹੱਕ' ਵਿੱਚ ਨਜ਼ਰ ਆਈ ਜਦੋਂ ਉਹ ਸਿਰਫ 6 ਸਾਲ ਦੀ ਸੀ, ਪਰ ਉਸਦੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 1942 ਦੀ ਫਿਲਮ ਤਮੰਨਾ ਨਾਲ ਹੋਈ।
ਤਕਦੀਰ
ਲੀਡ ਅਦਾਕਾਰਾ ਵਜੋਂ ਨਰਗਿਸ ਦੀ ਪਹਿਲੀ ਫਿਲਮ ਮਹਿਬੂਬ ਖਾਨ ਦੀ ਤਕਦੀਰ (1943) ਸੀ। ਇਸ ਫਿਲਮ ਵਿੱਚ ਉਸ ਦੇ ਉਲਟ ਮੋਤੀ ਲਾਲ ਸਨ। ਤਕਦੀਰ ਬਾਕਸ ਆਫਿਸ 'ਤੇ ਹਿੱਟ ਰਹੀ ਅਤੇ ਨਰਗਿਸ ਨੂੰ ਉਸਦੇ ਕੰਮ ਲਈ ਸਰਾਹਿਆ ਗਿਆ।
ਫਿਲਮਗ੍ਰਾਫੀ 'ਚ ਸ਼ਾਨਦਾਰ ਫਿਲਮਾਂ ਦੀ ਸੂਚੀ
ਆਗ (1948), ਅੰਦਾਜ਼ (1949), ਬਰਸਾਤ (1949), ਬਾਬੁਲ (1950), ਆਵਾਰਾ (1951), ਆਹ (1953), ਸ਼੍ਰੀ 420 (1955), ਸ਼ਾਮਲ ਹਨ। ਚੋਰੀ ਚੋਰੀ (1956), ਮਦਰ ਇੰਡੀਆ (1957), ਰਾਤ ਔਰ ਦਿਨ (1967) ਵਰਗੀਆਂ ਕਈ ਫ਼ਿਲਮਾਂ ਹਨ।
ਕਰੀਅਰ 'ਚ ਉਤਾਰ ਚੜਾਅ
1952 ਤੋਂ 1954 ਦਰਮਿਆਨ ਰਿਲੀਜ਼ ਹੋਈਆਂ ਇਸ ਅਭਿਨੇਤਰੀ ਦੀਆਂ ਲਗਭਗ ਸਾਰੀਆਂ ਫਿਲਮਾਂ ਨੇ ਚੰਗਾ ਕਾਰੋਬਾਰ ਨਹੀਂ ਕੀਤਾ। ਨਰਗਿਸ ਨੇ 1952 ਵਿੱਚ 6 ਫ਼ਿਲਮਾਂ ਕੀਤੀਆਂ ਪਰ ਸਿਰਫ਼ ਅਨਹੋਣੀ ਹੀ ਹਿੱਟ ਰਹੀ।
ਸਿਆਸੀ ਕਰੀਅਰ
ਨਰਗਿਸ ਆਖਰੀ ਵਾਰ 1967 'ਚ ਫਿਲਮ 'ਰਾਤ ਔਰ ਦਿਨ' 'ਚ ਨਜ਼ਰ ਆਈ ਸੀ। ਆਪਣੇ ਸ਼ਾਨਦਾਰ ਅਭਿਨੈ ਕਰੀਅਰ ਦੀ ਬਦੌਲਤ ਨਰਗਿਸ ਨੂੰ 1980 ਤੋਂ 1981 ਤੱਕ ਰਾਜ ਸਭਾ ਦੀ ਮੈਂਬਰਸ਼ਿਪ ਵੀ ਮਿਲੀ ਪਰ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਨਿੱਜੀ ਜੀਵਨ
ਨਰਗਿਸ ਅਤੇ ਰਾਜ ਕਪੂਰ ਨੇ 10 ਸਾਲਾਂ ਵਿੱਚ ਲਗਭਗ 16 ਫਿਲਮਾਂ ਵਿੱਚ ਇਕੱਠੇ ਕੰਮ ਕੀਤਾ। ਪਰਦੇ 'ਤੇ ਦੋਵਾਂ ਦੀ ਕੈਮਿਸਟਰੀ ਨੂੰ ਜਿੰਨਾ ਪਸੰਦ ਕੀਤਾ ਗਿਆ, ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਕੈਮਿਸਟਰੀ ਦੀ ਵੀ ਓਨੀ ਹੀ ਚਰਚਾ ਹੋਈ।
ਵਿਆਹ
11 ਮਾਰਚ 1958 ਨੂੰ ਨਰਗਿਸ ਨੇ ਸੁਨੀਲ ਦੱਤ ਨਾਲ ਵਿਆਹ ਕੀਤਾ, ਜੋ ਇੱਕ ਹਿੰਦੂ ਸੀ। ਸੁਨੀਲ ਦੱਤ ਨੇ 'ਮਦਰ ਇੰਡੀਆ' ਦੇ ਸੈੱਟ 'ਤੇ ਨਰਗਿਸ ਦੀ ਜਾਨ ਬਚਾਈ ਸੀ। ਵਿਆਹ ਕਰਨ ਲਈ ਆਪਣਾ ਧਰਮ ਬਦਲ ਲਿਆ ਤੇ ਹਿੰਦੂ ਬਣ ਗਈ।
ਬੱਚੇ
ਵਿਆਹ ਤੋਂ ਬਾਅਦ ਦੋਹਾਂ ਦੇ ਤਿੰਨ ਬੱਚੇ ਸੰਜੇ ਦੱਤ, ਨਮਰਤਾ ਦੱਤ ਅਤੇ ਪ੍ਰਿਆ ਦੱਤ ਸਨ। ਸੰਜੇ ਨੇ ਅਦਾਕਾਰੀ ਦੀ ਦੁਨੀਆ ਨੂੰ ਚੁਣਿਆ। ਪ੍ਰਿਆ ਦੱਤ ਨੇ ਰਾਜਨੀਤੀ ਦੇ ਖੇਤਰ 'ਚ ਐਂਟਰੀ ਕੀਤੀ। ਨਮਰਤਾ ਨੇ ਐਕਟਰ ਕੁਮਾਰ ਗੌਰਵ ਨਾਲ ਵਿਆਹ ਕੀਤਾ ਸੀ।
ਬਿਮਾਰੀ
2 ਅਗਸਤ 1980 ਨੂੰ ਰਾਜ ਸਭਾ ਸੈਸ਼ਨ ਦੌਰਾਨ ਨਰਗਿਸ ਦੀ ਤਬੀਅਤ ਅਚਾਨਕ ਵਿਗੜ ਗਈ ਅੰਤ ਵਿੱਚ ਪਤਾ ਲੱਗਾ ਕਿ ਉਸਨੂੰ ਪੈਨਕ੍ਰੀਆਟਿਕ ਕੈਂਸਰ ਹੈ।
ਮੌਤ
ਨਰਗਿਸ 2 ਮਈ 1981 ਨੂੰ ਕੋਮਾ ਵਿੱਚ ਚਲੀ ਗਈ, ਜਿਸ ਤੋਂ ਬਾਅਦ ਉਸਦੀ ਹਾਲਤ ਨਾਜ਼ੁਕ ਹੋ ਗਈ ਅਤੇ ਅਗਲੇ ਦਿਨ 3 ਮਈ 1981 ਨੂੰ 51 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ।
ਨਰਗਿਸ ਦੱਤ ਮੈਮੋਰੀਅਲ ਕੈਂਸਰ ਫਾਊਂਡੇਸ਼ਨ
ਨਰਗਿਸ ਦੀ ਮੌਤ ਤੋਂ ਇੱਕ ਸਾਲ ਬਾਅਦ, ਸੁਨੀਲ ਦੱਤ ਨੇ ਉਸਦੀ ਯਾਦ ਵਿੱਚ ਨਰਗਿਸ ਦੱਤ ਮੈਮੋਰੀਅਲ ਕੈਂਸਰ ਫਾਊਂਡੇਸ਼ਨ ਦੀ ਸਥਾਪਨਾ ਕੀਤੀ।
Met Gala 2023: ਨਿਕ ਤੇ ਪ੍ਰਿਅੰਕਾ ਨੇ ਰੈੱਡ ਕਾਰਪੇਟ ਬਲੈਕ ਆਊਟਫਿਟਸ 'ਚ ਕੀਤਾ ਸਭ ਨੂੰ ਹੈਰਾਨ
Read More