ਦੇਸ਼ ਦੇ ਪਹਿਲੇ ਵੋਟਰ ਸ਼ਾਮ ਸਰਨ ਨੇਗੀ ਦਾ ਦੇਹਾਂਤ, ਜਾਣੋ ਨੇਗੀ ਬਾਰੇ ਹੋਰ...


By Ramandeep Kaur2022-11-05, 13:49 ISTpunjabijagran.com

ਸ਼ਾਮ ਸਰਨ ਨੇਗੀ

ਸੁਤੰਤਰ ਭਾਰਤ ਦੇ ਪਹਿਲੇ ਵੋਟਰ ਸ਼ਾਮ ਸਰਨ ਨੇਗੀ ਨੇ ਸ਼ਨਿੱਚਰਵਾਰ ਸਵੇਰੇ ਆਪਣੇ ਘਰ 106 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ। ਨੇਗੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਪੋਲਿੰਗ ਬੂਥ

2 ਨਵੰਬਰ ਨੂੰ ਹੀ 2022 ਦੀਆਂ ਵਿਧਾਨਸਭਾ ਚੋਣਾਂ ਲਈ ਨੇਗੀ ਨੇ ਘਰ ਤੋਂ ਵੋਟਿੰਗ ਕੀਤੀ ਸੀ, ਹਾਲਾਂਕਿ ਪਹਿਲਾਂ ਉਹ ਹਰ ਵਾਰ ਵੋਟ ਪਾਉਣ ਪੋਲਿੰਗ ਬੂਥ ਜਾਂਦੇ ਸਨ।

ਵੋਟਰ

ਜੁਲਾਈ 1917 'ਚ ਕਲਪਾ 'ਚ ਜੰਮੇ ਸ਼ਾਮ ਸਰਨ ਨੇਗੀ ਦੇਸ਼ ਦੇ ਪਹਿਲੇ ਵੋਟਰ ਸਨ, ਜਿਨ੍ਹਾਂ ਨੇ 1915 'ਚ ਸੁਤੰਤਰ ਭਾਰਤ 'ਚ ਪਹਿਲੀ ਵੋਟ ਪਾਈ।

ਬ੍ਰਾਂਡ ਅੰਬੈਸੇਡਰ

ਸ਼ਾਮ ਸਰਨ ਨੇਗੀ ਨੂੰ 2014 ਦੀਆਂ ਆਮ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਬ੍ਰਾਂਡ ਅੰਬੈਸੇਡਰ ਵੀ ਬਣਾਇਆ ਗਿਆ ਸੀ।

ਕਿੰਨੌਰ

ਸ਼ਾਮ ਸਰਨ ਨੇਗੀ ਨੇ ਆਪਣਾ ਪਹਿਲੀ ਵੋਟ 25 ਅਕਤੂਬਰ ਨੂੰ ਕਿੰਨੌਰ 'ਚ ਪਾਈ ਸੀ।

'ਸਨਮ ਰੇ'

ਸ਼ਾਮ ਸਰਨ ਨੇਗੀ ਨੇ ਹਿੰਦੀ ਫਿਲਮ 'ਸਨਮ ਰੇ' 'ਚ ਖ਼ਾਸ ਭੂਮਿਕਾ ਨਿਭਾਈ ਸੀ।

ਸੋਗ

ਮੁੱਖ ਚੋਣ ਅਧਿਕਾਰੀ, ਮਨੀਸ਼ ਗਰਗ ਨੇ ਸੁਤੰਤਰ ਭਾਰਤ ਦੇ ਪਹਿਲੇ ਵੋਟਰ ਸ਼ਾਮ ਨੇਗੀ ਦੇ ਦੇਹਾਂਤ ਤੇ ਦੁੱਖ ਜ਼ਾਹਰ ਕੀਤਾ।

ਉਰਫੀ ਜਾਵੇਦ ਦੇ ਫੈਸ਼ਨ ਸੈਂਸ ਬਾਰੇ ਕਰੀਨਾ ਕਪੂਰ ਨੇ ਕਹੀ ਅਜਿਹੀ ਗੱਲ..