Death Anniversary: ਭਾਰਤ ਦੇ ਇਸ ਸ਼ਹੀਦ ਨੂੰ ਬ੍ਰਿਟਿਸ਼ ਮੰਨਦੇ ਸੀ ਅੰਗਰੇਜ਼ਾ ਲਈ ਵੱਡਾ ਖ਼ਤਰਾ


By Ramandeep Kaur2022-11-16, 10:25 ISTpunjabijagran.com

ਜਨਮ

ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ, 1896 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ 'ਚ ਇੱਕ ਅਮੀਰ ਪੰਜਾਬੀ ਪਰਿਵਾਰ 'ਚ ਹੋਇਆ ਸੀ।

ਅਮਰੀਕਾ ਦਾ ਪ੍ਰਭਾਵ

ਅਮਰੀਕਾ ਦੀ ਧਰਤੀ 'ਤੇ ਪੈਰ ਰੱਖਦਿਆਂ ਹੀ ਉਨ੍ਹਾਂ ਤੋਂ ਕਾਫੀ ਪੁੱਛਗਿੱਛ ਹੋਈ ਤੇ ਸਮਾਨ ਦੀ ਤਲਾਸ਼ੀ ਲਈ ਗਈ, ਇਸਦਾ ਕਾਰਨ ਪੁੱਛੇ ਜਾਣ 'ਤੇ ਸਰਾਭਾ ਨੂੰ ਜਵਾਬ ਮਿਲਿਆ 'ਤੁਸੀਂ ਭਾਰਤ ਤੋਂ ਆਏ ਹੋ ਜੋ ਗੁਲਾਮ ਦੇਸ਼ ਹੈ'।

ਗੁਲਾਮੀ ਦਾ ਅਹਿਸਾਸ

ਕਰਤਾਰ, ਜਿਸ ਨੇ ਭਾਰਤ 'ਚ ਰਹਿੰਦਿਆਂ ਕਦੇ ਗੁਲਾਮੀ ਮਹਿਸੂਸ ਨਹੀਂ ਕੀਤੀ ਸੀ, ਪੜ੍ਹਾਈ ਲਈ ਅਮਰੀਕਾ ਪਹੁੰਚਦੇ ਹੀ ਇਸ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ।

ਕ੍ਰਾਂਤੀਕਾਰੀ

ਇਸ ਘਟਨਾ ਨੇ ਅਮਰੀਕਾ ਪੜ੍ਹਨ ਗਏ ਕਰਤਾਰ ਦੀ ਸੋਚ, ਜੀਵਨ ਦੀ ਦਿਸ਼ਾ ਤੇ ਜਿਉਣ ਦੇ ਮਕਸਦ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।

ਦੇਸ਼ ਭਗਤੀ

ਕਾਲਜ 'ਚ ਦਾਖ਼ਲੇ ਤੋਂ ਬਾਅਦ ਸਰਾਭਾ 'ਚ ਹੋਰ ਭਾਰਤੀਆਂ ਨਾਲ ਅਮਰੀਕਾ 'ਚ ਰਹਿ ਕੇ ਗੁਲਾਮੀ ਤੋਂ ਅਜ਼ਾਦੀ ਤੇ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਆਇਆ।

ਗ਼ਦਰ ਪਾਰਟੀ

ਸਾਲ 1913 'ਚ 'ਗ਼ਦਰ ਪਾਰਟੀ' ਦੀ ਸਥਾਪਨਾ ਹੋਈ, ਜਿਸਦਾ ਇੱਕੋ ਇੱਕ ਉਦੇਸ਼ 1857 ਦੇ ਇਨਕਲਾਬ ਨੂੰ ਇੱਕ ਵਾਰ ਫਿਰ ਦੁਹਰਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ।

ਗੁਪਤ ਰੂਪ 'ਚ ਪਹੁੰਚੇ ਭਾਰਤ

ਪਹਿਲੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ਾਂ ਦੀ ਬੁਰੀ ਸਥਿਤੀ ਦੇਖਦਿਆਂ ਕਰਤਾਰ ਸਣੇ ਕੁਝ ਹੋਰ ਕ੍ਰਾਂਤੀਕਾਰੀ ਬ੍ਰਿਟਿਸ਼ ਸਰਕਾਰ ਤੋਂ ਬਚਦੇ ਹੋਏ ਭਾਰਤ ਪਹੁੰਚੇ, ਜਦਕਿ ਕਈ ਪਹਿਲਾਂ ਹੀ ਫੜੇ ਗਏ।

ਗ੍ਰਿਫ਼ਤਾਰੀ

ਸਰਾਭਾ ਨੇ ਫੌਜੀ ਛਾਉਣੀਆਂ 'ਚ ਜਾ ਕੇ ਜਵਾਨਾਂ ਨੂੰ ਜਾਗਰੂਕ ਕੀਤਾ, ਲਾਇਲਪੁਰ ਦੇ ਚੱਕ ਨੰਬਰ 5 'ਚ ਬਗ਼ਾਵਤ ਕਰਾਉਣ ਦੀ ਕੋਸ਼ਿਸ਼ ਦੌਰਾਨ ਉਹ ਗ੍ਰਿਫ਼ਤਾਰ ਹੋ ਗਏ।

ਫਾਂਸੀ ਦੀ ਸਜ਼ਾ

ਕਰਤਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਉਂਦੇ ਹੋਏ ਬ੍ਰਿਟਿਸ਼ ਜੱਜ ਨੇ ਕਿਹਾ ਕਿ ਇੰਨੀ ਘੱਟ ਉਮਰ 'ਚ ਇਹ ਲੜਕਾ ਬ੍ਰਿਟਿਸ਼ ਸਾਮਰਾਜ ਲਈ ਵੱਡਾ ਖ਼ਤਰਾ ਹੈ।

ਸ਼ਹੀਦੀ

16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਦਿੱਤੀ ਗਈਸ, ਪਰ ਕਰਤਾਰ ਦੇ ਇਸ ਇਨਕਲਾਬ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਜਿਉਂਦਾ ਰੱਖਿਆ।

ਕਰਤਾਰ ਸਿੰਘ ਲਈ ਸਨਮਾਨ

ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਕਰਤਾਰ ਸਿੰਘ ਦੀ ਤਸਵੀਰ ਹਮੇਸ਼ਾ ਆਪਣੀ ਜੇਬ 'ਚ ਰੱਖਦੇ ਸੀ।

ESI Benefits: ਜੇ ਤੁਹਾਡੇ ਕੋਲ ਹੈ ESI ਕਾਰਡ ਤਾਂ ਮਿਲਣਗੇ ਇਹ ਲਾਭ