ਭਾਰ ਘਟਾਉਣ 'ਚ ਮਦਦ ਕਰ ਸਕਦੈ ਇਹ ਚੀਲਾ


By Neha diwan17, Jan 2025 12:57 PMpunjabijagran.com

ਭਾਰ ਘਟਾਉਣ

ਭਾਰ ਘਟਾਉਣ ਲਈ ਸਹੀ ਖਾਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਵੀ ਭਾਰ ਘਟਾਉਣ ਲਈ ਇੱਕ ਸਿਹਤਮੰਦ ਅਤੇ ਸੁਆਦੀ ਨਾਸ਼ਤਾ ਲੱਭ ਰਹੇ ਹੋ, ਤਾਂ ਤੁਸੀਂ ਨਾਸ਼ਤੇ ਵਿੱਚ ਬਾਜਰੇ ਦਾ ਚੀਲਾ ਖਾ ਸਕਦੇ ਹੋ।

ਬਾਜਰੇ ਦਾ ਚੀਲਾ ਖਾਓ

1 ਕੱਪ ਬਾਰੀਕ ਬਾਜਰਾ ਪਾਊਡਰ, ਇੱਕ ਪਿਆਜ਼ ,ਅੱਧਾ ਕੱਪ ਪੀਸੀ ਗਾਜਰ ,ਅੱਧਾ ਕੱਪ ਸ਼ਿਮਲਾ ਮਿਰਚ ,ਇੱਕ ਕੱਪ ਪਾਲਕ ਬਾਰੀਕ ਕੱਟੀ, ਦੋ ਚਮਚ ਧਨੀਆ ਪੱਤੇ ਬਾਰੀਕ ਕੱਟੇ, ਨਮਕ ਲਾਲ ਮਿਰਚ ਪਾਊਡਰ, ਮਸਾਲਾ 1/2 ਕੱਪ ਪਾਣੀ

ਵਿਧੀ ਸਟੈਪ 1

ਇੱਕ ਭਾਂਡੇ ਵਿੱਚ ਬਾਜਰੇ ਦਾ ਪਾਊਡਰ ਲਓ, ਹੁਣ ਇਸ ਵਿੱਚ ਪਿਆਜ਼, ਗਾਜਰ, ਸ਼ਿਮਲਾ ਮਿਰਚ, ਪਾਲਕ ਅਤੇ ਧਨੀਆ ਪੱਤੇ ਪਾਓ। ਨਮਕ, ਲਾਲ ਮਿਰਚ ਪਾਊਡਰ ਅਤੇ ਚਾਟ ਮਸਾਲਾ ਪਾਓ।

ਸਟੈਪ 2

ਹੁਣ ਇਸ ਵਿੱਚ ਹੌਲੀ-ਹੌਲੀ ਪਾਣੀ ਪਾਓ ਅਤੇ ਇੱਕ ਮੁਲਾਇਮ ਘੋਲ ਤਿਆਰ ਕਰੋ। ਗੈਸ 'ਤੇ ਇੱਕ ਨਾਨ-ਸਟਿਕ ਪੈਨ ਰੱਖੋ। ਇਸ 'ਤੇ ਹਲਕਾ ਜਿਹਾ ਤੇਲ ਲਗਾਓ।

ਸਟੈਪ 3

ਇੱਕ ਚਮਚ ਘੋਲ ਨੂੰ ਤਵੇ ਉੱਤੇ ਪਾਓ ਅਤੇ ਇਸਨੂੰ ਆਪਣੇ ਹੱਥਾਂ ਨਾਲ ਫੈਲਾਓ। ਇਸਨੂੰ ਦੋਵੇਂ ਪਾਸੇ ਅੱਗ 'ਤੇ ਪੱਕਣ ਦਿਓ। ਤੁਹਾਡਾ ਸਿਹਤਮੰਦ ਭਾਰ ਘਟਾਉਣ ਵਾਲਾ ਬਾਜਰਾ ਚੀਲਾ ਤਿਆਰ ਹੈ। ਚਟਨੀ ਜਾਂ ਦਹੀਂ ਨਾਲ ਖਾ ਸਕਦੇ ਹੋ।

ਕਿਵੇਂ ਲਾਭਦਾਇਕ ਹੈ

ਬਾਜਰੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਤੁਹਾਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਤੁਹਾਨੂੰ ਜ਼ਿਆਦਾ ਕੈਲੋਰੀ ਲੈਣ ਤੋਂ ਰੋਕਦਾ ਹੈ। ਇਸ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ ਜੋ ਊਰਜਾ ਪ੍ਰਦਾਨ ਕਰਦੇ ਹਨ।

ਸਰਦੀਆਂ 'ਚ ਮੇਥੀ, ਗੂੰਦ ਤੇ ਸੁੱਕੇ ਮੇਵੇ ਕਿਉਂ ਖਾਣੇ ਚਾਹੀਦੇ ਹਨ?