ਜੇ ਮੌਨਸੂਨ 'ਚ ਹੋ ਗਈ ਹੈ ਟੈਨਿੰਗ ਤਾਂ ਅਜ਼ਮਾਓ ਇਹ ਚੀਜ਼ਾਂ


By Neha diwan2024-08-19, 11:59 ISTpunjabijagran.com

ਵੇਸਨ ਪੈਕ

ਘਰ 'ਚ ਦਹੀਂ ਤੇ ਵੇਸਨ ਜ਼ਰੂਰ ਹੁੰਦੈ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਮਿਲਾ ਕੇ ਪੇਸਟ ਬਣਾ ਲਓ ਤੇ ਚਿਹਰੇ 'ਤੇ ਲਗਾਓ। 15-20 ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਹ ਚਮੜੀ ਨੂੰ ਤੁਰੰਤ ਨਿਖਾਰਨ ਵਿੱਚ ਮਦਦ ਕਰਦਾ ਹੈ।

ਨਿੰਬੂ ਤੇ ਸ਼ਹਿਦ

ਨਿੰਬੂ ਦੀ ਵਰਤੋਂ ਹਮੇਸ਼ਾ ਪੈਚ ਟੈਸਟ ਤੋਂ ਬਾਅਦ ਹੀ ਕਰੋ। ਜੇਕਰ ਤੁਹਾਨੂੰ ਇਸ ਤੋਂ ਐਲਰਜੀ ਨਹੀਂ ਹੈ ਤਾਂ ਨਿੰਬੂ ਦੇ ਰਸ 'ਚ ਸ਼ਹਿਦ ਮਿਲਾ ਕੇ ਟੈਨਿੰਗ ਵਾਲੀ ਥਾਂ 'ਤੇ ਲਗਾਓ। 20 ਮਿੰਟ ਬਾਅਦ ਧੋ ਲਓ।

ਆਲੂ ਦਾ ਰਸ

ਆਲੂ ਦੇ ਰਸ 'ਚ ਕਈ ਤੱਤ ਪਾਏ ਜਾਂਦੇ ਹਨ, ਜੋ ਚਮੜੀ ਦੀ ਰੰਗਤ ਨੂੰ ਨਿਖਾਰਦੇ ਹਨ। ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਆਲੂ ਨੂੰ ਪੀਸ ਕੇ ਇਸ ਦਾ ਰਸ ਕੱਢ ਕੇ ਚਿਹਰੇ 'ਤੇ ਲਗਾਉਣਾ ਹੋਵੇਗਾ।

ਟਮਾਟਰ ਪੇਸਟ

ਤੁਰੰਤ ਚਮਕ ਲਈ, ਤੁਸੀਂ ਟਮਾਟਰ ਨੂੰ ਪੀਸ ਕੇ ਇਸ ਦੀ ਵਰਤੋਂ ਕਰ ਸਕਦੇ ਹੋ। ਜਦੋਂ ਤੁਸੀਂ ਟੈਨਿੰਗ ਤੋਂ ਪ੍ਰਭਾਵਿਤ ਜਗ੍ਹਾ 'ਤੇ ਟਮਾਟਰ ਦਾ ਪੇਸਟ ਲਗਾਓਗੇ, ਤਾਂ ਇਹ ਚਮੜੀ ਨੂੰ ਚਮਕਦਾਰ ਬਣਾ ਦੇਵੇਗਾ।

ਨੋਟ

ਕੋਈ ਵੀ ਚੀਜ਼ ਸਕਿਨ ਤੇ ਇਸਤੇਮਾਲ ਕਰਨ ਤੋਂ ਪਹਿਲਾ ਪੈਚ ਟੈਸਟ ਜ਼ਰੂਰ ਕਰੋ। ਜਾਂ ਡਾਕਟਰ ਤੋਂ ਸਲਾਹ ਲਓ।

ਮਿੰਟਾਂ 'ਚ ਲਗਾਓ ਮਹਿੰਦੀ ਦੇ ਇਹ ਡਿਜ਼ਾਈਨ