ਡਾਇਬਟੀਜ਼ ਦੇ ਮਰੀਜ਼ਾਂ ਲਈ ਰਾਮਬਾਣ ਹਨ ਇਮਲੀ ਦੇ ਬੀਜ


By Neha diwan04, Aug 2023 10:44 AMpunjabijagran.com

ਸ਼ੂਗਰ ਦੀ ਬਿਮਾਰੀ

ਅਨਿਯਮਿਤ ਰੁਟੀਨ ਅਤੇ ਖਾਣ-ਪੀਣ ਵਿੱਚ ਲਾਪਰਵਾਹੀ ਕਾਰਨ ਅੱਜ-ਕੱਲ੍ਹ ਸ਼ੂਗਰ ਦੀ ਬਿਮਾਰੀ ਇੱਕ ਆਮ ਬਿਮਾਰੀ ਬਣ ਗਈ ਹੈ ਅਤੇ ਲੋਕ ਛੋਟੀ ਉਮਰ ਵਿੱਚ ਹੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ।

ਇਮਲੀ ਦੇ ਬੀਜਾਂ

ਸ਼ੂਗਰ ਦੇ ਮਰੀਜ਼ਾਂ ਨੂੰ ਇਮਲੀ ਦੇ ਬੀਜਾਂ ਦਾ ਜ਼ਿਆਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਮਲੀ ਦੇ ਬੀਜ ਸਰੀਰ 'ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਬਹੁਤ ਮਦਦਗਾਰ ਹੁੰਦੇ ਹਨ।

ਇਮਲੀ ਦਾ ਗਲਾਈਸੈਮਿਕ ਇੰਡੈਕਸ

ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਵਿੱਚ ਬਹੁਤ ਧਿਆਨ ਰੱਖਣਾ ਪੈਂਦਾ ਹੈ। ਉਨ੍ਹਾਂ ਨੂੰ ਰੋਟੀ, ਫਲ, ਸਬਜ਼ੀਆਂ ਜਾਂ ਹੋਰ ਚੀਜ਼ਾਂ ਖਾਣ ਤੋਂ ਪਹਿਲਾਂ ਉਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ।

ਡਾਇਬਟੀਜ਼ ਦੇ ਮਰੀਜ਼ਾਂ

ਮਰੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦੈ, ਜਿਨ੍ਹਾਂ ਦਾ ਗਲਾਈਸੈਮਿਕ ਇੰਡੈਕਸ 55 ਤੋਂ ਘੱਟ ਹੋਵੇ। ਇਮਲੀ ਦਾ ਗਲਾਈਸੈਮਿਕ ਇੰਡੈਕਸ 23 ਹੈ ਅਤੇ ਸ਼ੂਗਰ ਦੇ ਮਰੀਜ਼ ਆਰਾਮ ਨਾਲ ਇਸ ਦਾ ਸੇਵਨ ਕਰ ਸਕਦੇ ਹਨ।

ਇਮਲੀ ਵਿੱਚ ਪੋਸ਼ਕ ਤੱਤ

ਵਿਟਾਮਿਨ ਬੀ1, ਬੀ2, ਬੀ3 ਤੋਂ ਲੈ ਕੇ ਵਿਟਾਮਿਨ-ਸੀ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਫੋਲੇਟ ਅਤੇ ਸੇਲੇਨਿਅਮ ਤੱਕ ਬਹੁਤ ਸਾਰੇ ਮੁੱਖ ਪੌਸ਼ਟਿਕ ਤੱਤ ਹੁੰਦੇ ਹਨ।

ਇਮਲੀ ਦਾ ਸੇਵਨ

ਇਮਲੀ ਦੇ ਬੀਜਾਂ ਨੂੰ ਪਾਊਡਰ ਬਣਾ ਕੇ ਪਾਣੀ ਨਾਲ ਸੇਵਨ ਕੀਤਾ ਜਾ ਸਕਦਾ ਹੈ। ਇਮਲੀ ਦੇ ਬੀਜਾਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ ਸਵੇਰੇ ਪੀਸ ਕੇ ਪੇਸਟ ਬਣਾ ਲਓ। ਪੇਸਟ ਨੂੰ ਪਾਣੀ 'ਚ ਮਿਲਾ ਕੇ ਸੇਵਨ ਕਰੋ।

ਜੇ ਪਾਉਣਾ ਚਾਹੁੰਦੇ ਹੋ ਯੂਰਿਕ ਐਸਿਡ ਤੋਂ ਛੁਟਕਾਰਾ ਤਾਂ ਅਪਣਾਓ 5 ਘਰੇਲੂ ਨੁਸਖੇ