ਜੇ ਸਰੀਰ 'ਚ ਨਜ਼ਰ ਆਉਣ ਇਹ 4 ਲੱਛਣ ਤਾਂ ਸਮਝੋ ਇਹ ਹੈ ਬੁਰੀ ਨਜ਼ਰ ਦਾ ਪਰਛਾਵਾਂ
By Neha Diwan
2023-03-05, 14:12 IST
punjabijagran.com
ਬੁਰੀ ਨਜ਼ਰ
ਬੁਰੀ ਨਜ਼ਰ ਦੀ ਮੌਜੂਦਗੀ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਨਕਾਰਾਤਮਕਤਾ ਭਰ ਦਿੰਦੀ ਹੈ ਤੇ ਉਸ 'ਤੇ ਬੁਰੀਆਂ ਸ਼ਕਤੀਆਂ ਦਾ ਪਰਛਾਵਾਂ ਪੈਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਕੰਮ ਵਿਗੜਨ ਲੱਗਦੇ ਹਨ
ਉਹ ਬਿਮਾਰ ਤੇ ਥਕਾਵਟ ਮਹਿਸੂਸ ਕਰਨ ਲੱਗਦਾ ਹੈ। ਪਰਿਵਾਰ 'ਚ ਦੁੱਖ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਉਸ ਨਾਲ ਕਈ ਅਣਚਾਹੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ।
ਬੁਰੀ ਨਜ਼ਰ ਦੇ ਲੱਛਣ
ਬੁਰੀ ਨਜ਼ਰ ਦੇ ਕਾਰਨ ਜੀਵਨ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸਵਾਲ ਇਹ ਹੈ ਕਿ ਸਾਨੂੰ ਇਹ ਕਿਵੇਂ ਪਤਾ ਲੱਗਾ ਕਿ ਸਾਨੂੰ ਬੁਰੀ ਨਜ਼ਰ ਲੱਗ ਗਈ ਹੈ ਅਤੇ ਜ਼ਿੰਦਗੀ ਵਿਚ ਅਚਾਨਕ ਮੁਸੀਬਤਾਂ ਬੁਰੀ ਨਜ਼ਰ ਕਾਰਨ ਹਨ।
ਨਿਰਾਸ਼ਾ ਦਾ ਸਾਹਮਣਾ
ਜਦ ਬੁਰੀ ਨਜ਼ਰ ਲੱਗਦੀ ਹੈ ਤਾਂ ਮਨੁੱਖ ਨੂੰ ਹਰ ਖੇਤਰ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਘਬਰਾਹਟ ਮਹਿਸੂਸ ਕਰਦਾ ਹੈ। ਉਸ ਵਿਅਕਤੀ ਨਾਲ ਕਈ ਅਣਚਾਹੇ ਘਟਨਾਵਾਂ ਵਾਪਰਨ ਲੱਗਦੀਆਂ ਹਨ।
ਘਬਰਾਹਟ ਮਹਿਸੂਸ
ਸਿਰ ਵਿੱਚ ਦਰਦ ਅਤੇ ਭਾਰਾ ਹੋਣਾ ਵੀ ਬੁਰੀ ਨਜ਼ਰ ਦਾ ਇੱਕ ਕਾਰਨ ਹੈ। ਸਿਰ ਦਰਦ ਨਾਲ ਵਿਅਕਤੀ ਬਿਨਾਂ ਕਿਸੇ ਕਾਰਨ ਦੇ ਹਮੇਸ਼ਾ ਘਬਰਾਹਟ ਮਹਿਸੂਸ ਕਰਦਾ ਹੈ। ਨੀਂਦ ਦੀ ਸਮੱਸਿਆ ਅਤੇ ਬੇਚੈਨੀ ਹੋਣ ਲੱਗਦੀ ਹੈ।
ਬੁਰੀ ਨਜ਼ਰ ਤੋਂ ਛੁਟਕਾਰਾ ਪਾਉਣ ਦੇ ਉਪਾਅ
ਬਚਣ ਲਈ ਬੁੱਧਵਾਰ ਨੂੰ ਸੱਤ ਤਰ੍ਹਾਂ ਦੇ ਅਨਾਜ ਦਾ ਦਾਨ ਕਰੋ। ਰਾਹੂ ਯੰਤਰ ਦੀ ਸਥਾਪਨਾ ਕਰਕੇ ਪੂਜਾ ਕਰਨ ਨਾਲ ਬਹੁਤ ਲਾਭ ਮਿਲਦੈ। ਨੌਮੁਖੀ ਰੁਦਰਾਕਸ਼ ਪਹਿਨਣਾ ਚਾਹੀਦਾ ਹੈ।
ਹਨੂੰਮਾਨ ਜੀ ਦੇ ਮੰਦਿਰ 'ਚ ਜਾ ਕੇ ਉਨ੍ਹਾਂ ਦੇ ਮੋਢਿਆਂ 'ਤੇ ਮੱਥੇ 'ਤੇ ਸਿੰਦੂਰ ਲਗਾਓ।
ਰਸੋਈ 'ਚ ਇਹ ਤਸਵੀਰ ਰੱਖਣ ਨਾਲ ਭਰਿਆ ਰਹਿੰਦੈ ਭੋਜਨ ਦਾ ਭੰਡਾਰ, ਜਾਣੋ ਕੀ ਹੈ ਇਸ ਦਾ ਮਹੱਤਵ
Read More