ਜੇਕਰ ਤੁਹਾਨੂੰ ਸਰਦੀਆਂ 'ਚ ਮਿਠਾਈ ਜ਼ਿਆਦਾ ਪਸੰਦ ਹੈ ਤਾਂ ਤੁਸੀਂ ਘਰ 'ਚ ਹੀ ਹਲਵਾ ਬਣਾ ਕੇ ਖਾ ਸਕਦੇ ਹੋ। ਸਵਾਦ ਦੇ ਨਾਲ-ਨਾਲ ਆਪਣੀ ਸਿਹਤ ਨੂੰ ਵੀ ਬਿਹਤਰ ਰੱਖਣਾ ਚਾਹੁੰਦੇ ਹੋ ਤਾਂ ਸ਼ਕਰਕੰਦੀ ਦਾ ਹਲਵਾ ਖਾਓ।
ਇਹ ਸਿਹਤ ਲਈ ਫਾਇਦੇਮੰਦ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਸ਼ੂਗਰ ਦੇ ਮਰੀਜ਼ ਇਸ ਨੂੰ ਸੰਤੁਲਿਤ ਮਾਤਰਾ 'ਚ ਖਾ ਸਕਦੇ ਹਨ। ਗਰਮ ਸੁਭਾਅ ਦੇ ਕਾਰਨ ਸਰਦੀਆਂ ਵਿੱਚ ਇਸ ਨੂੰ ਖਾਣ ਨਾਲ ਸਰੀਰ ਅੰਦਰੋਂ ਗਰਮ ਰਹਿੰਦਾ ਹੈ।
ਸ਼ਕਰਕੰਦੀ- 500 ਗ੍ਰਾਮ, ਦੁੱਧ - 1 ਲੀਟਰ ,ਖੰਡ - 1 ਕੱਪ ,ਘਿਓ - 50 ਗ੍ਰਾਮ ,ਇਲਾਇਚੀ ਪਾਊਡਰ - 1/2 ਚਮਚ ,ਕੇਸਰ - ਕੁਝ ਧਾਗੇ ,ਸੁੱਕੇ ਮੇਵੇ (ਕਾਜੂ, ਬਦਾਮ, ਕਿਸ਼ਮਿਸ਼) - ਸਵਾਦ ਅਨੁਸਾਰ
ਸਭ ਤੋਂ ਪਹਿਲਾਂ ਸ਼ਕਰਕੰਦੀ ਨੂੰ ਚੰਗੀ ਤਰ੍ਹਾਂ ਧੋ ਕੇ ਉਬਾਲ ਲਓ। ਜਦੋਂ ਸ਼ਕਰਕੰਦੀ ਪੱਕ ਜਾਵੇ ਤਾਂ ਇਸ ਨੂੰ ਛਿੱਲ ਕੇ ਮੈਸ਼ ਕਰ ਲਓ। ਇੱਕ ਪੈਨ ਵਿੱਚ ਦੁੱਧ ਪਾਓ ਅਤੇ ਮੱਧਮ ਅੱਗ 'ਤੇ ਉਦੋਂ ਤੱਕ ਪਕਾਓ ਜਦੋਂ ਤੱਕ ਦੁੱਧ ਅੱਧਾ ਨਾ ਹੋ ਜਾਵੇ।
ਇੱਕ ਵੱਖਰੇ ਪੈਨ ਵਿੱਚ ਘਿਓ ਗਰਮ ਕਰੋ, ਮੈਸ਼ ਕੀਤੇ ਹੋਏ ਆਲੂ ਪਾਓ ਤੇ ਸੁਨਹਿਰੀ ਹੋਣ ਤੱਕ ਭੁੰਨੋ। ਗਾੜ੍ਹੇ ਦੁੱਧ ਵਿੱਚ ਭੁੰਨੇ ਹੋਏ ਆਲੂ ਨੂੰ ਸ਼ਾਮਲ ਕਰੋ। ਇਸ ਵਿਚ ਚੀਨੀ, ਇਲਾਇਚੀ ਪਾਊਡਰ ਤੇ ਕੇਸਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਮਿਸ਼ਰਣ ਨੂੰ ਲਗਾਤਾਰ ਹਿਲਾਉਂਦੇ ਹੋਏ ਉਦੋਂ ਤੱਕ ਪਕਾਓ ਜਦੋਂ ਤੱਕ ਹਲਵਾ ਗਾੜ੍ਹਾ ਤੇ ਸੰਘਣਾ ਨਾ ਹੋ ਜਾਵੇ। ਅੰਤ ਵਿੱਚ ਸੁੱਕੇ ਮੇਵੇ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
ਗਰਮ ਹਲਵੇ ਨੂੰ ਬਰਤਨ 'ਚ ਕੱਢ ਕੇ ਸੁੱਕੇ ਮੇਵੇ ਨਾਲ ਗਾਰਨਿਸ਼ ਕਰਕੇ ਸਰਵ ਕਰੋ।