19 ਨਵੰਬਰ 1975 ਨੂੰ ਜਨਮੀ ਸੁਸ਼ਮਿਤਾ ਅੱਜ ਵੀ ਆਪਣੀ ਖੂਬਸੂਰਤੀ ਤੇ ਫਿਟਨੈੱਸ ਨਾਲ ਕਈ ਨੌਜਵਾਨ ਅਦਾਕਾਰਾਂ ਦਾ ਮੁਕਾਬਲਾ ਕਰਦੀ ਹੈ।
ਸਿਰਫ਼ 18 ਸਾਲ ਦੀ ਉਮਰ 'ਚ ਦੇਸ਼ ਦੀ ਪਹਿਲੀ ਮਿਸ ਯੂਨੀਵਰਸ ਦਾ ਤਾਜ ਪਾਉਣ ਵਾਲੀ ਅਦਾਕਾਰਾ ਸੁਸ਼ਮਿਤਾ ਸੇਨ ਦਾ ਅੱਜ 47ਵਾਂ ਜਨਮਦਿਨ ਹੈ। ਇਸ ਮੌਕੇ ਜਾਣੋ ਉਸ ਦੇ ਫਿਟਨੈੱਸ ਮੰਤਰ...
ਅਦਾਕਾਰਾ ਸੁਸ਼ਮਿਤਾ ਸੇਨ ਨੂੰ ਸਵੀਮਿੰਗ ਦਾ ਬਹੁਤ ਸ਼ੌਕ ਹੈ। ਅਦਾਕਾਰਾ ਦਾ ਇਹ ਸ਼ੌਕ ਨਾ ਸਿਰਫ਼ ਉਸ ਨੂੰ ਖੁਸ਼ੀ ਦਿੰਦਾ ਹੈ, ਸਗੋਂ ਉਸ ਨੂੰ ਫਿੱਟ ਤੇ ਸਿਹਤਮੰਦ ਵੀ ਰੱਖਦਾ ਹੈ।
ਅਦਾਕਾਰਾ ਅਕਸਰ ਰਿੰਗ ਜਿਮਨਾਸਟ ਕਰਦੀ ਨਜ਼ਰ ਆਉਂਦੀ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਸਗੋਂ ਸਰੀਰ ਦਾ ਉਪਰਲਾ ਹਿੱਸਾ ਵੀ ਫਿੱਟ ਰਹਿੰਦਾ ਹੈ।
ਅਦਾਕਾਰੀ ਰਾਹੀਂ ਲੋਕਾਂ ਦਾ ਦਿਲ ਜਿੱਤਣ ਵਾਲੀ ਸੁਸ਼ਮਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਹ ਅਕਸਰ ਵਰਕਆਊਟ ਦੀਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਅਦਾਕਾਰਾ ਖੁਦ ਨੂੰ ਫਿੱਟ ਰੱਖਣ ਲਈ ਸ਼ੀਰਸ਼ਾਸਨ ਅਤੇ ਚੱਕਰਆਸਣ ਵੀ ਕਰਦੀ ਹੈ।
ਇਨ੍ਹਾਂ ਸਾਰੇ ਆਸਣਾਂ ਅਤੇ ਕਸਰਤਾਂ ਤੋਂ ਇਲਾਵਾ ਸੁਸ਼ਮਿਤਾ ਪੁਸ਼ਅੱਪਸ ਦੀ ਮਦਦ ਨਾਲ ਵੀ ਖੁਦ ਨੂੰ ਫਿੱਟ ਰੱਖਦੀ ਹੈ।
ਕਸਰਤ, ਆਸਣ ਅਤੇ ਵਰਕਆਊਟ ਤੋਂ ਇਲਾਵਾ ਸੁਸ਼ਮਿਤਾ ਫਿੱਟ ਰਹਿਣ ਲਈ ਆਪਣੀ ਡਾਈਟ ਦਾ ਵੀ ਬਹੁਤ ਧਿਆਨ ਰੱਖਦੀ ਹੈ।