ਜਿਵੇਂ-ਜਿਵੇਂ ਸਰਦੀਆਂ ਨੇੜੇ ਆਉਂਦੀਆਂ ਹਨ, ਖੁਰਾਕ ਵਿਚ ਕਈ ਬਦਲਾਅ ਕੀਤੇ ਜਾਂਦੇ ਹਨ। ਸੁੱਕੇ ਮੇਵੇ, ਗੁੜ ਅਤੇ ਤਿਲ ਸਮੇਤ ਕਈ ਚੀਜ਼ਾਂ ਨੂੰ ਡਾਈਟ 'ਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਕਿ ਸਰੀਰ ਨੂੰ ਅੰਦਰੋਂ ਗਰਮੀ ਮਿਲ ਸਕੇ।
ਮਾਹਿਰਾਂ ਦਾ ਕਹਿਣਾ ਹੈ ਕਿ ਚੀਨੀ ਬਹੁਤ ਰਿਫਾਇੰਡ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਪ੍ਰੋਸੈਸਿੰਗ ਦੌਰਾਨ, ਜ਼ਿਆਦਾਤਰ ਪੌਸ਼ਟਿਕ ਤੱਤ ਬਾਹਰ ਨਿਕਲ ਜਾਂਦੇ ਹਨ। ਇਸ ਦੇ ਨਾਲ ਹੀ ਗੁੜ ਵਿਚ ਕੁਝ ਖਣਿਜ ਤੱਤ ਰਹਿ ਜਾਂਦੇ ਹਨ।
ਗੁੜ ਵਿੱਚ ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ। ਸਰਦੀਆਂ ਵਿੱਚ ਇਸਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਚੀਨੀ ਵਿੱਚ ਬਹੁਤ ਜ਼ਿਆਦਾ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸ਼ੂਗਰ ਵਿਚ ਅਚਾਨਕ ਵਾਧਾ ਹੋ ਜਾਂਦਾ ਹੈ।
ਜ਼ਿਆਦਾਤਰ ਲੋਕ ਸੋਚਦੇ ਹਨ ਕਿ ਗੁੜ ਖਾਣ ਨਾਲ ਸ਼ੂਗਰ 'ਤੇ ਕੋਈ ਅਸਰ ਨਹੀਂ ਹੁੰਦਾ। ਪਰ ਅਜਿਹਾ ਨਹੀਂ ਹੈ ਗੁੜ ਖਾਣ ਦੀ ਵੀ ਮਾਤਰਾ ਹੋਣ ਚਾਹੀਦੀ ਹੈ।
1 ਚਮਚ ਚੀਨੀ 'ਚ ਲਗਭਗ 20 ਕੈਲੋਰੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਇਕ ਚਮਚ ਗੁੜ ਵਿਚ ਵੀ 15-20 ਕੈਲੋਰੀ ਹੁੰਦੀ ਹੈ। ਅਜਿਹੇ 'ਚ ਦੋਵਾਂ ਦੀ ਮਾਤਰਾ ਲਗਭਗ ਬਰਾਬਰ ਹੁੰਦੀ ਹੈ।
ਬੇਸ਼ੱਕ ਸਰਦੀਆਂ ਵਿੱਚ ਖੁਰਾਕ ਵਿੱਚ ਗੁੜ ਸ਼ਾਮਲ ਕਰਨਾ ਚੀਨੀ ਨਾਲੋਂ ਬਿਹਤਰ ਹੈ। ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ। ਪਰ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਨੁਕਸਾਨ ਹੋ ਸਕਦਾ ਹੈ।