ਜੇ ਤੁਹਾਨੂੰ ਵੀ ਉੱਠਦੀ ਹੈ ਵਾਰ-ਵਾਰ ਮਿੱਠਾ ਖਾਣ ਦੀ ਤਲਫ਼ ਹੋ ਸਕਦੇ ਹਨ ਇਹ ਨੁਕਸਾਨ
By Neha Diwan
2023-01-02, 13:56 IST
punjabijagran.com
ਮਿਠਾਈ
ਕਈ ਲੋਕ ਮਿਠਾਈ ਖਾਣਾ ਬਹੁਤ ਪਸੰਦ ਕਰਦੇ ਹਨ। ਹਾਲਾਂਕਿ ਮਠਿਆਈ ਖਾਣ ਦੇ ਕਈ ਫਾਇਦੇ ਹਨ ਪਰ ਜ਼ਿਆਦਾ ਮਾਤਰਾ 'ਚ ਮਿੱਠਾ ਖਾਣਾ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
ਜ਼ਿਆਦਾ ਮਿੱਠਾ
ਜ਼ਿਆਦਾ ਖੰਡ ਖਾਣ ਨਾਲ ਸਰੀਰ 'ਚ ਚਰਬੀ ਜਮ੍ਹਾ ਹੋ ਸਕਦੀ ਹੈ, ਜਿਸ ਕਾਰਨ ਤੁਹਾਡਾ ਭਾਰ ਵਧ ਸਕਦਾ ਹੈ। ਇੰਨਾ ਹੀ ਨਹੀਂ ਮਿੱਠਾ ਜ਼ਿਆਦਾ ਖਾਣ ਨਾਲ ਹੱਡੀਆਂ ਤੇ ਵਾਲਾਂ ਦੀ ਸਮੱਸਿਆ ਵੀ ਹੋ ਸਕਦੀ ਹੈ।
ਇਮਿਊਨ ਸਿਸਟਮ ਹੁੰਦਾ ਹੈ ਕਮਜ਼ੋਰ
ਬਹੁਤ ਜ਼ਿਆਦਾ ਖੰਡ ਖਾਣ ਨਾਲ ਇਮਿਊਨ ਸਿਸਟਮ ਪ੍ਰਭਾਵਿਤ ਹੁੰਦਾ ਹੈ ਜਿਸ ਕਾਰਨ ਤੁਸੀਂ ਜ਼ੁਕਾਮ, ਫਲੂ ਜਾਂ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਮਿੱਠੀਆਂ ਚੀਜ਼ਾਂ ਦਾ ਸੇਵਨ ਸੀਮਤ ਮਾਤਰਾ 'ਚ ਕਰੋ।
ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ
ਮਠਿਆਈ ਦਾ ਜ਼ਿਆਦਾ ਸੇਵਨ ਕਰਨ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਇਸ ਕਾਰਨ ਫ੍ਰੈਕਚਰ ਵੀ ਹੋ ਸਕਦਾ ਹੈ।
ਸ਼ੂਗਰ ਦੀ ਸਮੱਸਿਆ
ਜ਼ਿਆਦਾ ਮਠਿਆਈ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਣ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ।
ਮੁਹਾਸਿਆਂ ਦੀ ਸਮੱਸਿਆ
ਜੇਕਰ ਤੁਸੀਂ ਪ੍ਰੋਸੈਸਡ ਮਠਿਆਈ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਆਇਲੀ ਸਕਿੱਨ ਤੇ ਮੁਹਾਸਿਆਂ ਦੀ ਸਮੱਸਿਆ ਹੋ ਸਕਦੀ ਹੈ।
ਵਧ ਸਕਦਾ ਹੈ ਭਾਰ
ਖੰਡ ਵਿੱਚ ਕੈਲੋਰੀ ਤੇ ਚਰਬੀ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਜੋ ਭਾਰ ਵਧਣ ਦਾ ਕਾਰਨ ਬਣ ਸਕਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਜ਼ਿਆਦਾ ਖੰਡ ਨਾ ਲਓ।
ਦਿਲ ਲਈ ਨੁਕਸਾਨਦੇਹ
ਮਿਠਾਈ ਜ਼ਿਆਦਾ ਖਾਣ ਨਾਲ ਖੂਨ 'ਚ ਕੋਲੈਸਟ੍ਰਾਲ ਦਾ ਪੱਧਰ ਵੱਧ ਜਾਂਦਾ ਹੈ। ਜੋ ਦਿਲ ਲਈ ਨੁਕਸਾਨਦੇਹ ਹੈ।
ਦੰਦਾਂ ਲਈ ਨੁਕਸਾਨਦੇਹ
ਬਹੁਤ ਜ਼ਿਆਦਾ ਖੰਡ ਖਾਣ ਨਾਲ ਦੰਦਾਂ 'ਚ ਦਰਦ ਤੇ ਸੜਨ ਦੀ ਸਮੱਸਿਆ ਹੁੰਦੀ ਹੈ। ਜੇਕਰ ਤੁਸੀਂ ਦੰਦਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਮਠਿਆਈ ਦਾ ਸੇਵਨ ਘਟਾਓ
ਫਿਸ਼ ਕੱਟ ਲਹਿੰਗੇ ਦੇ ਇਹ ਨਵੇਂ ਡਿਜ਼ਾਈਨ ਦੇਣਗੇ ਪਰਫੈਕਟ ਸ਼ੇਪ
Read More