ਬੇਬੀ ਬੰਪ ਨੂੰ ਫਲਾਂਟ ਕਰਦੀ ਦਿਖਾਈ ਦਿੱਤੀ ਸੁਗੰਧਾ ਮਿਸ਼ਰਾ, ਸ਼ੇਅਰ ਕੀਤੀਆਂ ਤਸਵੀਰਾਂ
By Neha diwan
2023-10-15, 15:38 IST
punjabijagran.com
ਸੁਗੰਧਾ ਮਿਸ਼ਰਾ
ਗਾਇਕਾ ਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਘਰ 'ਚ ਖੁਸ਼ੀਆਂ ਆਉਣ ਵਾਲੀਆਂ ਹਨ । ਉਹ ਜਲਦੀ ਹੀ ਮਾਂ ਬਣਨ ਵਾਲੀ ਹੈ। ਇਹ ਖੁਸ਼ਖਬਰੀ ਕਿਸੇ ਹੋਰ ਨੇ ਨਹੀਂ ਸਗੋਂ ਸੁਗੰਧਾ ਮਿਸ਼ਰਾ ਨੇ ਸੁਣਾਈ ਹੈ।
ਤਸਵੀਰਾਂ ਕੀਤੀਆਂ ਸ਼ੇਅਰ
ਸੁਗੰਧਾ ਮਿਸ਼ਰਾ ਨੇ ਪਤੀ ਸੰਕੇਤ ਭੌਂਸਲੇ ਨਾਲ ਤਸਵੀਰਾਂ ਸ਼ੇਅਰ ਕਰਕੇ ਖੁਸ਼ਖਬਰੀ ਦਿੱਤੀ ਹੈ। ਉਸ ਨੇ ਪ੍ਰੈਗਨੈਂਸੀ ਤੇ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ।
ਪੋਸਟ ਕਰ ਸ਼ੇਅਰ ਕੀਤੀ ਖੁਸ਼ਖਬਰੀ
ਦੋਵਾਂ ਨੇ ਇੱਕ ਅਧਿਕਾਰਤ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਕੋਈ ਜਲਦੀ ਆ ਰਿਹਾ ਹੈ।
ਫੈਨਜ਼ ਨੇ ਲੁਟਾਇਆ ਪਿਆਰ
ਸੁਗੰਧਾ ਮਿਸ਼ਰਾ ਦੀ ਪ੍ਰੈਗਨੈਂਸੀ ਬਾਰੇ ਸੁਣ ਫੈਨਜ਼ ਵੀ ਸੁਗੰਧਾ ਤੇ ਸੰਕੇਤ ਨੂੰ ਢੇਰ ਸਾਰਾ ਪਿਆਰ ਤੇ ਸ਼ੁਭਕਾਮਨਾਵਾਂ ਦੇ ਰਹੇ ਹਨ।
ਸੰਕੇਤ ਤੇ ਸੁਗੰਧਾ ਦਾ ਵਿਆਹ
35 ਸਾਲ ਦੀ ਸੁਗੰਧਾ ਮਿਸ਼ਰਾ ਨੇ ਸਾਲ 2021 ਵਿੱਚ ਸੰਕੇਤ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਨੂੰ 2 ਸਾਲ ਹੋ ਚੁੱਕੇ ਹਨ। ਦੋਵੇਂ ਟੀਵੀ ਇੰਡਸਟਰੀ ਦਾ ਹਿੱਸਾ ਰਹਿ ਚੁੱਕੇ ਹਨ।
ਕਾਮੇਡੀਅਨ
ਸੁਗੰਧਾ ਦੇ ਪਤੀ ਪੇਸ਼ੇ ਤੋਂ ਡਾਕਟਰ ਹਨ ਅਤੇ ਕਾਮੇਡੀਅਨ ਵੀ। ਉਹ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸੰਜੇ ਦੱਤ ਦੀ ਸ਼ਾਨਦਾਰ ਮਿਮਿਕਰੀ ਕਰਦੇ ਨਜ਼ਰ ਆ ਚੁੱਕੇ ਹਨ।
ALL PHOTO CREDIT : INSTAGRAM
ਛੇ ਸਾਲ ਬਾਅਦ ਫਿਰ ਡੇਲੀ ਸੋਪ 'ਚ ਜਾਦੂ ਬਿਖੇਰੇਗੀ ਸ਼ਿਲਪਾ ਸ਼ਿੰਦੇ, ਇਸ ਸ਼ੋਅ 'ਚ ਆਏਗੀ ਨਜ਼ਰ
Read More