1947 'ਚ ਸ਼ੁਰੂ ਕੀਤਾ ਸੀ ਸਿਆਸੀ ਸਫਰ, 23 ਸਾਲ ਬਾਅਦ ਬਣੇ ਸੀ ਪੰਜਾਬ ਦੇ ਮੁੱਖ ਮੰਤਰੀ


By Neha diwan2023-04-26, 12:43 ISTpunjabijagran.com

ਸਿਆਸੀ ਜੀਵਨ ਕਦੋਂ ਸ਼ੁਰੂ ਹੋਇਆ?

ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਜੀਵਨ 1947 ਵਿਚ ਸ਼ੁਰੂ ਕੀਤਾ ਸੀ। ਉਹ ਪੰਜਾਬ ਦੀ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਪਿੰਡ ਬਾਦਲ ਦੇ ਸਰਪੰਚ ਤੇ ਬਾਅਦ ਵਿਚ ਲੰਬੀ ਬਲਾਕ ਕਮੇਟੀ ਦੇ ਚੇਅਰਮੈਨ ਰਹੇ।

ਪਾਰਟੀ ਦੇ ਪ੍ਰਧਾਨ

ਉਹ 1995 ਤੋਂ 2008 ਤਕ ਪਾਰਟੀ ਦੇ ਪ੍ਰਧਾਨ ਵੀ ਰਹੇ ਸਨ। ਭਾਰਤ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 2015 ਵਿਚ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੀ ਟਿਕਟ

ਪਹਿਲੀ ਵਾਰ 1957 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਜਿੱਤੇ ਸਨ। ਇਸ ਤੋਂ ਬਾਅਦ ਉਹ 1969 ਵਿਚ ਦੁਬਾਰਾ ਚੁਣੇ ਗਏ। ਉਨ੍ਹਾਂ ਨੇ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਵਜੋਂ ਸੇਵਾ ਨਿ

ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਵਾਲੇ ਸਨ ਸਿਆਸਤਦਾਨ

ਉਹ ਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। 1970 ਵਿਚ ਉਹ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਵਿਰੋਧੀ ਧਿਰ ਵਿਚ ਅਹਿਮ ਭੂਮਿਕਾ ਨਿਭਾਈ।

ਸੰਸਦ ਮੈਂਬਰ

ਉਹ 1972, 1980 ਤੇ 2002 ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਸਨ। ਇੰਨਾ ਹੀ ਨਹੀਂ, ਜਦੋਂ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਸਨ ਤਾਂ ਉਹ ਸੰਸਦ ਮੈਂਬਰ ਵੀ ਚੁਣੇ ਗਏ ਸਨ 10 ਵਾਰ ਵਿਧਾਇਕੀ ਦੀ ਚੋਣ ਜਿੱਤ ਕੇ ਰਿਕਾਰਡ ਕਾਇਮ ਕੀਤਾ।

11 ਦਸੰਬਰ 2011 ਨੂੰ ਪੰਥ ਰਤਨ ਦੀ ਉਪਾਧੀ ਮਿਲੀ

ਉਨ੍ਹਾਂ ਨੇ ਪੰਥਕ ਸਿਆਸਤ ਦਾ ਮੂੰਹ-ਮੱਥਾ ਬਦਲਿਆ ਤੇ ਇਸੇ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 11 ਦਸੰਬਰ 2011 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਪੰਥ ਰਤਨ ਫ਼ਖ਼ਰ-ਏ-ਕੌਮ’ ਜਿਹੇ ਵੱਕਾਰੀ ਖ਼ਿਤਾਬ ਨਾਲ ਸਨਮਾਨਿਆ ਗਿਆ।

30 ਮਾਰਚ 2015 ਨੂੰ ਪਦਮ ਵਿਭੂਸ਼ਣ ਨਾਲ ਕੀਤਾ ਸਨਮਾਨਿਤ

ਸਾਲ 2015 ’ਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਦੀ ਅਗਵਾਈ ਹੇਠ ਰੰਗਲੇ ਸੂਬੇ ਪੰਜਾਬ ਨੇ ਕਈ ਹਾਂ-ਪੱਖੀ ਵਿਕਾਸਾਤਮਕ ਕਰਵਟਾਂ ਲਈਆਂ।

ਇਕ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਵੀ ਰਹੇ

ਮਾਰਚ 1977 ਤੋਂ ਲੈ ਕੇ ਜੂਨ 1977 ਤਕ ਉਹ ਉਦੋਂ ਦੇ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੀ ਸਰਕਾਰ ’ਚ ਭਾਰਤ ਦੇ ਖੇਤੀਬਾੜੀ ਤੇ ਸਿੰਚਾਈ ਮੰਤਰੀ ਰਹੇ

ਇਕ ਯੁੱਗ ਦਾ ਅੰਤ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ 'ਚ ਦੇਹਾਂਤ