aman fdsafad

ਸਰੀਰ ਲਈ ਫਾਇਦੇਮੰਦ ਹੈ Sprouts, ਜਾਣੋ ਇਸ ਦੇ ਹੋਰ ਲਾਭ


By Neha diwan19, Jun 2023 11:48 AMpunjabijagran.com

ਨਾਸ਼ਤਾ

ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਇਹ ਦਿਨ ਭਰ ਸਰੀਰ ਨੂੰ ਸਿਹਤਮੰਦ ਤੇ ਊਰਜਾਵਾਨ ਰੱਖਦਾ ਹੈ। ਇਸ ਲਈ ਪੌਸ਼ਟਿਕ ਨਾਸ਼ਤਾ ਜ਼ਰੂਰੀ ਹੈ।

ਸਪ੍ਰਾਊਟ

ਪਹਿਲਾਂ ਸਿਰਫ਼ ਪੇਂਡੂ ਖੇਤਰਾਂ ਵਿੱਚ ਹੀ ਲੋਕ ਸਿਹਤ ਨੂੰ ਬਿਹਤਰ ਬਣਾਉਣ ਲਈ ਸਵੇਰ ਦੇ ਨਾਸ਼ਤੇ ਵਿੱਚ ਪੁੰਗਰੇ ਹੋਏ ਛੋਲੇ, ਮੂੰਗੀ ਆਦਿ ਖਾਂਦੇ ਸਨ। ਇਸ ਸਮੇਂ ਸ਼ਹਿਰ ਦੇ ਲੋਕ ਵੀ ਪੁੰਗਰਦੇ ਅਨਾਜ ਖਾਣ ਲਈ ਉਤਾਵਲੇ ਹਨ।

ਪੁੰਗਰਦਾ ਅਨਾਜ

ਪੁੰਗਰੇ ਅਨਾਜ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ, ਇਸੇ ਲਈ ਸਿਹਤਮੰਦ ਰਹਿਣ ਲਈ ਪੁੰਗਰਦੇ ਅਨਾਜ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ।

ਖਣਿਜਾਂ ਤੇ ਵਿਟਾਮਿਨਾਂ ਦੇ ਪੱਧਰ ਨੂੰ ਵਧਾਉਂਦੈ

ਪੁੰਗਰਨ ਤੋਂ ਬਾਅਦ, ਅਨਾਜ ਵਿੱਚ ਵਿਟਾਮਿਨ ਡੀ ਸਮੇਤ ਖਣਿਜਾਂ ਅਤੇ ਵਿਟਾਮਿਨਾਂ ਦਾ ਪੱਧਰ ਵਧਦਾ ਹੈ। ਇਸ ਤੋਂ ਇਲਾਵਾ, ਪ੍ਰੋਟੀਨ ਦੀ ਮਾਤਰਾ ਵੀ ਵਧ ਜਾਂਦੀ ਹੈ, ਅਤੇ ਫਲੀਆਂ ਨੂੰ ਪਕਾਉਣ ਦਾ ਸਮਾਂ ਘੱਟ ਜਾਂਦਾ ਹੈ।

ਫਾਇਦੇਮੰਦ ਭੋਜਨ

ਪੁੰਗਰੇ ਹੋਏ ਅਨਾਜ ਨੂੰ ਅੰਮ੍ਰਿਤ ਵਰਗਾ ਭੋਜਨ ਮੰਨਿਆ ਜਾਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਜਵਾਨ ਰਹਿੰਦਾ ਹੈ। ਇਹ ਵਿਅਕਤੀ ਨੂੰ ਊਰਜਾਵਾਨ ਰੱਖਣ ਵਿੱਚ ਬਹੁਤ ਕਾਰਗਰ ਸਾਬਤ ਹੁੰਦਾ ਹੈ।

ਅਨਾਜ ਇਕ ਫਾਇਦੇ ਅਨੇਕ

ਖੂਨ ਸਾਫ, ਚਰਬੀ ਹੋਣ ਨਾਲ ਲੋਕ ਮੋਟਾਪੇ ਤੋਂ ਬਚਦੇ ਹਨ, ਪਚਣ 'ਚ ਆਸਾਨ ਤੇ ਪਾਚਨ ਤੰਤਰ ਨੂੰ ਮਜ਼ਬੂਤ ​​ਕਰਦੇ ਹੈ, ਭੁੱਖ ਨਾ ਲੱਗਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦੈ, ਬੱਚਿਆਂ 'ਚ ਮਾਨਸਿਕ ਅਤੇ ਸਰੀਰਕ ਕਮਜ਼ੋਰੀ ਦੂਰ ਕਰਦਾ ਹੈ।

ਪ੍ਰੈਗਨੈਂਸੀ

ਗਰਭ ਧਾਰਨ ਤੋਂ ਬਾਅਦ ਔਰਤਾਂ ਇਸ ਦੀ ਵਰਤੋਂ ਕਰਦੀਆਂ ਹਨ। ਸਪ੍ਰਾਊਟ ਦੇ ਸੇਵਨ ਨਾਲ ਵੱਖ-ਵੱਖ ਤਰ੍ਹਾਂ ਦੇ ਫਾਇਦੇ ਹੁੰਦੇ ਹਨ।

ਸ਼ੂਗਰ ਵਿਚ ਵੀ ਫਾਇਦੇਮੰਦ ਹੈ

ਬ੍ਰੋਕਲੀ ਸਪ੍ਰਾਊਟ ਨੂੰ ਸ਼ੂਗਰ ਵਿਚ ਬਿਹਤਰ ਮੰਨਿਆ ਜਾਂਦਾ ਹੈ। ਇਹ ਟਾਈਪ-2 ਡਾਇਬਟੀਜ਼ ਵਾਲੇ ਮਰੀਜ਼ਾਂ ਵਿੱਚ ਗਲੂਕੋਜ਼ ਕੰਟਰੋਲ ਦਾ ਬਿਹਤਰ ਸਰੋਤ ਹੈ। ਸੋਇਆਬੀਨ ਸਪ੍ਰਾਊਟ ਦੀ ਵਰਤੋਂ ਸ਼ੂਗਰ ਵਾਲੇ ਵਿਅਕਤੀ ਲਈ ਵੀ ਲਾਭਕਾਰੀ ਹੈ।

ਸਵੇਰ ਜਾਂ ਸ਼ਾਮ ਦੇ ਨਾਸ਼ਤੇ ਖਾਓ

ਸਵੇਰੇ ਜਾਂ ਸ਼ਾਮ ਦੇ ਨਾਸ਼ਤੇ ਵਿੱਚ ਸਪ੍ਰਾਊਟ ਦਾ ਸੇਵਨ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾਂਦਾ ਹੈ। ਇਨ੍ਹਾਂ ਵਿਚ ਦੋ-ਤਿੰਨ ਤਰ੍ਹਾਂ ਦੀਆਂ ਦਾਲਾਂ ਅਤੇ ਸਬਜ਼ੀਆਂ ਖਾਧੀਆਂ ਜਾ ਸਕਦੀਆਂ ਹਨ।

ਇਨ੍ਹਾਂ ਸਪ੍ਰਾਊਟ ਨੂੰ ਵੀ ਖਾਓ

ਮੂੰਗੀ ਤੋਂ ਇਲਾਵਾ ਮਟਰ, ਛੋਲੇ, ਮੂੰਗਫਲੀ, ਕਿਡਨੀ ਬੀਨਜ਼, ਸੋਇਆਬੀਨ, ਕਣਕ ਆਦਿ ਦਾਣੇ ਵੀ ਪੁੰਗਰਦੇ ਰੂਪ ਵਿੱਚ ਲਏ ਜਾ ਸਕਦੇ ਹਨ। ਸਵਾਦ ਬਣਾਉਣ ਲਈ ਟਮਾਟਰ, ਪਿਆਜ਼, ਧਨੀਆ, ਖੀਰਾ, ਨਿੰਬੂ, ਕਾਲੀ ਮਿਰਚ ਅਤੇ ਨਮਕ ਮਿਲਾ ਸਕਦੇ ਹੋ।

ਡਾਇਬਟੀਜ਼ 'ਚ ਦਵਾਈ ਦੀ ਤਰ੍ਹਾਂ ਕੰਮ ਕਰਦੈ ਧਨੀਏ ਦਾ ਪਾਣੀ