ਤੁਲਸੀ ਦੀ ਜੜ੍ਹ ਦਾ ਇਹ ਛੋਟਾ ਉਪਾਅ ਬਦਲ ਦੇਵੇਗਾ ਤੁਹਾਡੀ ਕਿਸਮਤ, ਜਾਣੋ ਕਿਵੇਂ
By Neha diwan
2023-06-09, 12:48 IST
punjabijagran.com
ਤੁਲਸੀ
ਤੁਲਸੀ ਦੇ ਪੌਦੇ ਦਾ ਸਨਾਤਨ ਧਰਮ ਵਿੱਚ ਬਹੁਤ ਮਹੱਤਵ ਹੈ, ਹਿੰਦੂ ਧਰਮ ਵਿੱਚ ਤੁਲਸੀ ਨੂੰ ਪੂਜਣਯੋਗ ਮੰਨਿਆ ਜਾਂਦਾ ਹੈ। ਤੁਲਸੀ ਦੀ ਰੋਜ਼ਾਨਾ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਜਲ ਚੜ੍ਹਾਉਣ ਦਾ ਵੀ ਨਿਯਮ ਹੈ।
ਧਾਰਮਿਕ ਮਾਨਤਾਵਾਂ ਦੇ ਮੁਤਾਬਕ
ਤੁਲਸੀ ਦਾ ਪੌਦਾ ਘਰ 'ਚ ਲਗਾਉਣ ਨਾਲ ਘਰ 'ਚ ਕਦੇ ਵੀ ਕੋਈ ਸੰਕਟ ਨਹੀਂ ਆਉਂਦਾ ਤੇ ਨਾ ਹੀ ਧਨ ਦੀ ਕਮੀ ਹੁੰਦੀ ਹੈ ਕਿਉਂਕਿ ਤੁਲਸੀ ਦੇ ਬੂਟੇ 'ਚ ਮਾਂ ਲਕਸ਼ਮੀ ਦਾ ਨਿਵਾਸ ਹੁੰਦਾ ਹੈ।
ਤੁਲਸੀ ਦਾ ਬੂਟਾ
ਤੁਲਸੀ ਦਾ ਬੂਟਾ ਜਿੰਨਾ ਪਵਿੱਤਰ ਹੁੰਦਾ ਹੈ, ਉਸ ਦੀਆਂ ਜੜ੍ਹਾਂ ਵੀ ਪਵਿੱਤਰ ਮੰਨੀਆਂ ਜਾਂਦੀਆਂ ਹਨ। ਜੀ ਹਾਂ, ਜੋਤਿਸ਼ ਵਿੱਚ ਤੁਲਸੀ ਦੇ ਪੌਦੇ ਦੀਆਂ ਜੜ੍ਹਾਂ ਦੇ ਕੁਝ ਛੋਟੇ-ਛੋਟੇ ਉਪਾਅ ਦੱਸੇ ਗਏ ਹਨ
ਵਿੱਤੀ ਸਮੱਸਿਆਵਾਂ ਦੂਰ ਕਰਨ ਲਈ
ਜੇਕਰ ਤੁਸੀਂ ਕਈ ਦਿਨਾਂ ਤੋਂ ਆਰਥਿਕ ਤੰਗੀ ਨਾਲ ਜੂਝ ਰਹੇ ਹੋ ਅਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਤੁਲਸੀ ਦਾ ਜਲ ਚੜ੍ਹਾਉਣਾ ਚਾਹੀਦਾ ਹੈ ਅਤੇ ਸ਼ਾਮ ਨੂੰ ਦੀਵਾ ਜਗਾਉਣਾ ਚਾਹੀਦਾ ਹੈ।
ਪੈਸਾ ਪ੍ਰਾਪਤ ਕਰਨ ਲਈ
ਤੁਲਸੀ ਦੀ ਜੜ੍ਹ ਲਓ ਅਤੇ ਇਸ ਨੂੰ ਚਾਂਦੀ ਦੇ ਤਵੀਤ 'ਚ ਪਾ ਕੇ ਆਪਣੇ ਗਲੇ 'ਚ ਪਹਿਨ ਲਓ। ਤੁਹਾਨੂੰ ਜਲਦੀ ਹੀ ਪੈਸੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ।
ਕੰਮ ਵਿੱਚ ਸਫਲਤਾ ਲਈ
ਤੁਲਸੀ ਦੀ ਥੋੜੀ ਜਿਹੀ ਜੜ੍ਹ ਲੈ ਕੇ ਗੰਗਾ ਜਲ ਨਾਲ ਇਸ਼ਨਾਨ ਕਰਵਾਓ ਤੇ ਸਹੀ ਤਰੀਕੇ ਨਾਲ ਪੂਜਾ ਕਰੋ। ਇਸ ਤੋਂ ਬਾਅਦ ਤੁਲਸੀ ਦੀ ਜੜ੍ਹ ਨੂੰ ਪੀਲੇ ਰੰਗ ਦੇ ਕੱਪੜੇ ਵਿਚ ਬੰਨ੍ਹ ਕੇ ਆਪਣੇ ਕੋਲ ਰੱਖੋ।
ਗ੍ਰਹਿਆਂ ਦੀ ਸ਼ਾਂਤੀ ਲਈ
ਇਸ ਦੇ ਲਈ ਤੁਲਸੀ ਦੀ ਪੂਜਾ ਕਰਨ ਤੋਂ ਬਾਅਦ ਇਸ ਦੀ ਥੋੜ੍ਹੀ ਜਿਹੀ ਜੜ੍ਹ ਕੱਢ ਲਓ। ਇਸ ਤੋਂ ਬਾਅਦ ਇਸ ਨੂੰ ਲਾਲ ਰੰਗ ਦੇ ਕੱਪੜੇ 'ਚ ਬੰਨ੍ਹ ਲਓ ਜਾਂ ਚਾਂਦੀ ਦੇ ਤਵੀਤ 'ਚ ਪਾ ਕੇ ਬਾਂਹ 'ਤੇ ਬੰਨ੍ਹ ਲਓ, ਲਾਭ ਹੋਵੇਗਾ।
ਕਰੀਅਰ ਲਈ ਚੰਗਾ ਮੰਨਿਆ ਜਾਂਦੈ ਇਹ ਪੌਦਾ, ਤਣਾਅ ਮੁਕਤ ਹੋਵੇਗੀ ਜ਼ਿੰਦਗੀ
Read More