ਇਨ੍ਹਾਂ ਮਸਾਲਿਆਂ ਨੂੰ ਪੀਓ ਦੁੱਧ 'ਚ ਮਿਲਾ ਕੇ, ਫਿਰ ਦੇਖੋ ਫਾਇਦੇ
By Neha diwan
2024-11-05, 11:21 IST
punjabijagran.com
ਮਸਾਲੇ
ਸਾਡੀ ਰਸੋਈ 'ਚ ਕਈ ਅਜਿਹੇ ਮਸਾਲੇ ਹੁੰਦੇ ਹਨ, ਜੋ ਸਵਾਦ ਵਧਾਉਣ ਲਈ ਜਾਣੇ ਜਾਂਦੇ ਹਨ। ਪਰ ਇਹ ਮਸਾਲੇ ਨਾ ਸਿਰਫ਼ ਸਵਾਦ ਨੂੰ ਵਧਾਉਂਦੇ ਹਨ ਸਗੋਂ ਸਿਹਤ ਨੂੰ ਵੀ ਵਧਾਉਂਦੇ ਹਨ।
ਹਲਦੀ ਦਾ ਫਾਇਦਾ
ਹਲਦੀ ਮਿਲਾ ਕੇ ਦੁੱਧ ਪੀਣ ਨਾਲ ਸਰੀਰ ਦੇ ਦਰਦ ਤੋਂ ਰਾਹਤ ਮਿਲਦੀ ਹੈ। ਸੋਜ ਵਿੱਚ ਕਮੀ ਆਉਂਦੀ ਹੈ। ਇਸ ਨਾਲ ਇਮਿਊਨਿਟੀ ਵਧਦੀ ਹੈ। ਜ਼ੁਕਾਮ ਤੇ ਖਾਂਸੀ ਵਿਚ ਵੀ ਇਹ ਫਾਇਦੇਮੰਦ ਹੈ
ਦਾਲਚੀਨੀ ਦਾ ਫਾਇਦਾ
ਦਾਲਚੀਨੀ ਮਿਲਾ ਕੇ ਦੁੱਧ ਪੀਣ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ। ਤਣਾਅ ਦੂਰ ਹੁੰਦਾ ਹੈ ਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਲੌਂਗ ਦਾ ਫਾਇਦਾ
ਲੌਂਗ ਮਿਲਾ ਕੇ ਦੁੱਧ ਪੀਣ ਨਾਲ ਤਣਾਅ ਘੱਟ ਹੋ ਸਕਦਾ ਹੈ। ਤੁਹਾਡਾ ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ। ਇਹ ਦਰਦ ਨਿਵਾਰਕ ਦਾ ਕੰਮ ਕਰਦਾ ਹੈ। ਇਸ ਵਿਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਹਨ।
ਹਿੰਗ ਦਾ ਫਾਇਦਾ
ਦੁੱਧ ਵਿਚ ਹਿੰਗ ਮਿਲਾ ਕੇ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਇਸ ਨਾਲ ਇਮਿਊਨਿਟੀ ਵੀ ਵਧਦੀ ਹੈ। ਇਹ ਬਵਾਸੀਰ ਦੀ ਸਮੱਸਿਆ 'ਚ ਵੀ ਫਾਇਦੇਮੰਦ ਹੈ
ਕਾਲੀ ਮਿਰਚ
ਕਾਲੀ ਮਿਰਚ ਮਿਲਾ ਕੇ ਦੁੱਧ ਪੀਣ ਨਾਲ ਭਾਰ ਘੱਟ ਹੁੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਇਹ ਜ਼ੁਕਾਮ ਅਤੇ ਖਾਂਸੀ ਵਿਚ ਵੀ ਰਾਹਤ ਪ੍ਰਦਾਨ ਕਰਦਾ ਹੈ। ਪਾਚਨ ਤੰਤਰ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਦੋਵੇਂ ਵਧਦੇ ਹਨ।
ਇਲਾਇਚੀ ਦੇ ਬੀਜ
ਇਲਾਇਚੀ ਦੇ ਬੀਜ ਜਾਂ ਪਾਊਡਰ ਮਿਲਾ ਕੇ ਦੁੱਧ ਪੀਣ ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ। ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਦਿਲ ਦੀ ਸਿਹਤ ਨੂੰ ਬਰਕਰਾਰ ਰੱਖਦੇ ਹਨ।
ਕੀ ਖਾਲੀ ਪੇਟ ਕੌਫੀ ਪੀਣਾ ਠੀਕ ਹੈ ਜਾਂ ਗਲਤ
Read More