ਸੁੰਦਰ ਵਾਲ ਪ੍ਰਾਪਤ ਕਰਨ ਲਈ, ਦੇਖਭਾਲ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ. ਇਸ ਦੇ ਲਈ ਤੁਹਾਨੂੰ ਹਫਤੇ 'ਚ ਘੱਟ ਤੋਂ ਘੱਟ ਇਕ ਵਾਰ ਹੇਅਰ ਸਪਾ ਜ਼ਰੂਰ ਕਰਨਾ ਚਾਹੀਦਾ ਹੈ।
ਵਾਲਾਂ ਨੂੰ ਚਮਕਦਾਰ ਬਣਾਉਣ ਲਈ ਘਰ 'ਚ ਉਗਾਏ ਗਏ ਐਲੋਵੇਰਾ ਜੈੱਲ ਦੀ ਮਦਦ ਨਾਲ ਹੇਅਰ ਸਪਾ ਕੀਤਾ ਜਾ ਸਕਦਾ ਹੈ।
1 ਗਲਾਸ ਪਾਣੀ ,1 ਚਮਚ ਚੌਲਾਂ ਦਾ ਆਟਾ ,ਤਾਜ਼ਾ ਐਲੋਵੇਰਾ , 1 ਚਮਚ ਨਾਰੀਅਲ ਤੇਲ
ਵਾਲਾਂ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦਾ ਹੈ। ਇਹ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਸਿੱਧਾ ਕਰਦਾ ਹੈ। ਵਾਲਾਂ ਨੂੰ ਪੋਸ਼ਣ ਅਤੇ ਨਮੀ ਦੇਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਵਾਲਾਂ ਦੇ ਝੜਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਇੱਕ ਵੱਡੇ ਕਟੋਰੇ ਵਿੱਚ 1 ਗਲਾਸ ਪਾਣੀ, 1 ਚਮਚ ਚੌਲਾਂ ਦਾ ਆਟਾ ਪਾਓ। ਇਸ ਵਿਚ ਐਲੋਵੇਰਾ ਤੇ 1 ਚਮਚ ਨਾਰੀਅਲ ਤੇਲ ਪਾਓ ਅਤੇ ਮਿਕਸ ਕਰੋ। ਇਸ ਹੇਅਰ ਪੈਕ ਨੂੰ ਗਿੱਲੇ ਵਾਲਾਂ 'ਤੇ 20 ਮਿੰਟ ਤੱਕ ਲਗਾਓ।
ਯਕੀਨੀ ਬਣਾਓ ਕਿ ਤੁਸੀਂ ਪਹਿਲਾਂ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਸ ਨੂੰ ਕੁਝ ਦੇਰ ਤੱਕ ਰੱਖਣ ਤੋਂ ਬਾਅਦ ਵਾਲਾਂ ਨੂੰ ਸਾਫ਼ ਪਾਣੀ ਅਤੇ ਸ਼ੈਂਪੂ ਨਾਲ ਧੋ ਲਓ।
ਕੋਈ ਵੀ ਉਪਾਅ ਅਜ਼ਮਾਉਣ ਤੋਂ ਪਹਿਲਾਂ, ਕਿਸੇ ਮਾਹਰ ਦੀ ਸਲਾਹ ਲਓ।