ਅੱਧਾ ਕੱਪ ਸੂਜੀ, 2 ਕੱਪ ਪੋਹਾ, ਖੰਡ, ਤੇਲ, ਅੱਧਾ ਚਮਚ ਜੀਰਾ ,ਸੁਆਦ ਅਨੁਸਾਰ ਲੂਣ ,ਵਧੀਆ ਮਿਰਚ, ਸ਼ਿਮਲਾ ਮਿਰਚ, ਗਾਜਰ ,ਬੇਕਿੰਗ ਸੋਡਾ, ਟਮਾਟਰ ,2 ਤੋਂ 3 ਚੱਮਚ ਦਹੀਂ
ਸਭ ਤੋਂ ਪਹਿਲਾਂ ਗ੍ਰਾਈਂਡਰ ਵਿਚ ਅੱਧਾ ਕੱਪ ਸੂਜੀ, 2 ਚੱਮਚ ਪੋਹਾ, 2 ਚੱਮਚ ਦਹੀਂ ਅਤੇ ਇਕ ਚੁਟਕੀ ਚੀਨੀ ਦੇ ਨਾਲ ਥੋੜ੍ਹਾ ਜਿਹਾ ਪਾਣੀ ਪਾ ਕੇ ਪੇਸਟ ਤਿਆਰ ਕਰੋ। ਪੇਸਟ ਨੂੰ ਥੋੜ੍ਹਾ ਮੋਟਾ ਰੱਖੋ।
ਇਸ ਪੇਸਟ ਨੂੰ ਇੱਕ ਕਟੋਰੀ ਵਿੱਚ ਟ੍ਰਾਂਸਫਰ ਕਰੋ ਤੇ ਥੋੜਾ ਜਿਹਾ ਪਾਣੀ ਪਾਓ। ਇਸ ਵਿਚ 2 ਤੋਂ 3 ਬੂੰਦਾਂ ਕੁਕਿੰਗ ਆਇਲ, ਅੱਧਾ ਚਮਚ ਜੀਰਾ, ਸਵਾਦ ਅਨੁਸਾਰ ਨਮਕ, 1 ਹਰੀ ਮਿਰਚ ਪਾਓ ਅਤੇ ਸਭ ਕੁਝ ਮਿਲਾਓ।
ਹੁਣ ਬਾਰੀਕ ਕੱਟੀਆਂ ਹੋਈਆਂ ਸਬਜ਼ੀਆਂ, 1 ਟਮਾਟਰ, 1 ਸ਼ਿਮਲਾ ਮਿਰਚ, 1 ਗਾਜਰ ਪਾਓ ਤੇ ਆਪਣੀ ਪਸੰਦ ਦੀ ਕੋਈ ਵੀ ਸਬਜ਼ੀ ਪਾਓ। ਇਸ ਸਭ ਨੂੰ ਮਿਲਾਉਂਦੇ ਸਮੇਂ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਓ।
ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤਵਾ ਗਰਮ ਕਰੋ ਕੇ ਉਸ ਤੇ ਤੇਲ ਲਗਾਓ। ਹੁਣ ਬੈਟਰ ਨੂੰ ਤਵੇ ਦੇ ਪਾਓ ਕੇ ਫੈਲਾ ਕੇ ਦੋਨੋ ਸਾਈਡ ਸੇਕ ਲਓ।
ਹੁਣ ਤੁਹਾਡਾ ਸਿਹਤਮੰਦ ਨਾਸ਼ਤਾ ਖਾਣ ਲਈ ਤਿਆਰ ਹੈ। ਤੁਸੀਂ ਇਸ ਨੂੰ ਆਪਣੀ ਪਸੰਦ ਦੀ ਚਟਨੀ ਨਾਲ ਸਰਵ ਕਰ ਸਕਦੇ ਹੋ ਅਤੇ ਆਨੰਦ ਲੈ ਸਕਦੇ ਹੋ।