ਧਾਰਮਿਕ ਮਾਨਤਾਵਾਂ ਅਨੁਸਾਰ ਸੋਮਵਾਰ ਦਾ ਦਿਨ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਸ ਦਿਨ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਸੋਮਵਾਰ ਨੂੰ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ।
ਸਾਰੇ ਕੰਮਾਂ ਵਿੱਚ ਸਫਲਤਾ ਮਿਲਦੀ ਹੈ। ਸ਼ਾਸਤਰਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸੋਮਵਾਰ ਦਾ ਦਿਨ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਸਭ ਤੋਂ ਲਾਭਦਾਇਕ ਦਿਨ ਹੈ।
ਬ੍ਰਹਮਾ ਮੁਹੂਰਤ ਵਿੱਚ ਉੱਠ ਕੇ ਇਸ਼ਨਾਨ ਕਰਕੇ ਭਗਵਾਨ ਸ਼ਿਵ ਨੂੰ ਜਲ ਨਾਲ ਅਭਿਸ਼ੇਕ ਕਰੋ। ਇਸ ਦਿਨ ਸ਼ਿਵ ਚਾਲੀਸਾ ਜਾਂ ਸ਼ਿਵਾਸ਼ਟਕ ਦਾ ਪਾਠ ਕਰੋ। ਅਜਿਹਾ ਕਰਨ ਨਾਲ ਭਗਵਾਨ ਸ਼ਿਵ ਜਲਦੀ ਪ੍ਰਸੰਨ ਹੋ ਜਾਂਦੇ ਹਨ।
ਵਿਆਹੁਤਾ ਜੀਵਨ 'ਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਸੋਮਵਾਰ ਨੂੰ ਕਿਸੇ ਮੰਦਰ 'ਚ ਜਾ ਕੇ ਰੁਦਰਾਕਸ਼ ਦਾ ਦਾਨ ਕਰੋ। ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਵਿਆਹੁਤਾ ਜੀਵਨ 'ਚ ਖੁਸ਼ਹਾਲੀ ਆਵੇਗੀ।
ਆਪਣੇ ਮਨ ਦੀ ਹਰ ਸ਼ੁਭ ਇੱਛਾ ਪੂਰੀ ਕਰਨ ਲਈ ਬੇਲਪੱਤਰ 'ਤੇ ਸਫੈਦ ਚੰਦਨ ਦਾ ਟਿੱਕਾ ਲਗਾਓ ਅਤੇ ਸੋਮਵਾਰ ਨੂੰ ਸ਼ਿਵਲਿੰਗ 'ਤੇ ਚੜ੍ਹਾਓ। ਬੇਲਪੱਤਰ ਚੜ੍ਹਾਉਂਦੇ ਸਮੇਂ ਸਾਰੀਆਂ ਇੱਛਾਵਾਂ ਨੂੰ ਦੁਹਰਾਓ।
ਸੋਮਵਾਰ ਸਵੇਰੇ ਸ਼ਿਵ ਮੰਦਰ 'ਚ ਭਗਵਾਨ ਸ਼ਿਵ ਨੂੰ ਦੁੱਧ ਨਾਲ ਅਭਿਸ਼ੇਕ ਕਰੋ। ਇਸ ਦੌਰਾਨ ‘ਓਮ ਨਮਹ ਸ਼ਿਵਾਏ; ਦਾ ਲਗਾਤਾਰ ਜਾਪ ਕਰਦੇ ਰਹੋ। ਅਜਿਹਾ ਕਰਨ ਨਾਲ ਵਪਾਰ ਵਧਦਾ ਹੈ।