ਬਦਾਮ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਸੁੱਕੇ ਮੇਵਿਆਂ ਵਿੱਚੋਂ ਬਦਾਮ ਸਭ ਤੋਂ ਵੱਧ ਪ੍ਰਸਿੱਧ ਹੈ।
ਇਸ 'ਚ ਫਾਈਬਰ, ਐਂਟੀਆਕਸੀਡੈਂਟ, ਪੋਲੀਫੇਨੌਲ, ਪ੍ਰੋਟੀਨ, ਵਿਟਾਮਿਨ, ਓਮੇਗਾ-3 ਫੈਟੀ ਐਸਿਡ, ਜ਼ਿੰਕ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।
ਭਿੱਜੇ ਹੋਏ ਬਦਾਮ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਹ ਸਰੀਰ ਵਿੱਚ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਦਾ ਕੰਮ ਕਰਦਾ ਹੈ।
ਵਿਟਾਮਿਨ ਈ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਭਿੱਜੇ ਹੋਏ ਬਦਾਮ ਖਾਣ ਨਾਲ ਸਰੀਰ 'ਚ ਵਿਟਾਮਿਨ ਈ ਦੀ ਮਾਤਰਾ ਵਧ ਜਾਂਦੀ ਹੈ। ਇਸ ਕਾਰਨ ਦਿਲ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਘੱਟ ਜਾਂਦੀ ਹੈ।
ਚਮੜੀ ਦੀਆਂ ਸਮੱਸਿਆਵਾਂ ਲਈ ਬਹੁਤ ਕਾਰਗਰ ਸਾਬਤ ਹੁੰਦਾ ਹੈ। ਇਹ ਖੁਸ਼ਕ ਤੇ ਬੇਜਾਨ ਚਮੜੀ ਨੂੰ ਨਰਮ ਅਤੇ ਕੋਮਲ ਰੱਖਣ ਵਿੱਚ ਮਦਦ ਕਰਦਾ ਹੈ, ਕਿਉਂਕਿ ਇਸ ਵਿੱਚ ਵਿਟਾਮਿਨ ਈ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਭਿੱਜੇ ਹੋਏ ਬਦਾਮ ਦਿਮਾਗ਼ ਨੂੰ ਤੇਜ਼ ਕਰਨ ਵਿੱਚ ਕਾਰਗਰ ਸਾਬਤ ਹੁੰਦੇ ਹਨ। ਬਦਾਮ ਦਾ ਰੋਜ਼ਾਨਾ ਸੇਵਨ ਯਾਦ ਸ਼ਕਤੀ ਨੂੰ ਵਧਾਉਂਦਾ ਹੈ।