ਥੱਪੜ ਬਣਾ ਸਕਦੈ ਤੁਹਾਨੂੰ ਖ਼ੂਬਸੂਰਤ, ਜਾਣੋ ਕਿਵੇਂ
By Seema Anand
2022-11-26, 15:54 IST
punjabijagran.com
ਬਿਊਟੀ ਪ੍ਰੋਡਕਟਸ ਨੂੰ ਕਹੋ ਨਾਂਹ
ਖ਼ੂਬਸੂਰਤ ਦਿਸਣ ਲਈ ਔਰਤਾਂ ਤੇ ਪੁਰਸ਼ ਦੋਵੇਂ ਕਈ ਬਿਊਟੀ ਪ੍ਰਡੋਕਟਸ ਦਾ ਇਸਤੇਮਾਲ ਕਰੇ ਹਨ।
ਸਲੈਪ ਥੈਰੇਪੀ ਦਾ ਟ੍ਰੈਂਡ
ਮੌਜੂਦਾ ਸਮੇਂ ਕੁਝ ਦੇਸ਼ਾਂ ਵਿਚ ਔਰਤਾਂ ਵਿਚਕਾਰ ਇਕ ਥੈਰੇਪੀ ਟ੍ਰੈਂਡ 'ਚ ਹੈ, ਜਿਸ ਨੂੰ ਸਲੈਪ ਥੈਰੇਪੀ ਕਹਿੰਦੇ ਹਨ।ਇਸ ਥੈਰੇਪੀ 'ਚ ਹਲਕੇ ਹੱਥਾਂ ਨਾਲ ਮੂੰਹ 'ਤੇ ਥੱਪੜ ਮਾਰੇ ਜਾਂਦੇ ਹਨ।
ਕੀ ਹੈ ਸਲੈਪ ਥੈਰੇਪੀ
ਸਲੈਪ ਥੈਰੀਪ 'ਚ ਸਕਿੱਨ 'ਤੇ ਹਲਕੇ ਹੱਥਾਂ ਨਾਲ ਥੱਪੜ ਮਾਰੇ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਬਲੱਡ ਸਰਕੂਲੇਸ਼ਨ ਵਧ ਜਾਂਦਾ ਹੈ ਤੇ ਸਕਿੱਨ ਜਵਾਨ ਤੇ ਸਿਹਤਮੰਦ ਹੁੰਦੀ ਹੈ। ਇਹ ਥੈਰੇਪੀ ਜ਼ਿਆਦਾਤਰ ਔਰਤਾਂ ਕਰਦੀਆਂ ਹਨ।
ਸਲੈਪ ਥੈਰੇਪੀ ਦੇ ਫਾਇਦੇ
ਸਕਿੱਨ ਨਰਮ ਹੁੰਦੀ ਹੈ। ਸਕਿੱਨ ਦੇ ਛੋਟੇ ਰੋਮ ਖੁੱਲ੍ਹ ਜਾਂਦੇ ਹਨ ਤੇ ਝੁਰੜੀਆਂ ਘਟਦੀਆਂ ਹਨ। ਚਿਹਰੇ ਦੀਆਂ ਮਾਸਪੇਸ਼ੀਆਂ ਐਕਟਿਵ ਤੇ ਖ਼ੂਨ ਦਾ ਪ੍ਰਵਾਹ ਵਧਦਾ ਹੈ। ਵਿਸ਼ੈਲੇ ਪਦਾਰਥਾਂ ਤੇ ਪਿੰਪਲਸ ਤੋਂ ਨਿਜਾਤ ਮਿਲਣ 'ਤੇ ਚਿਹਰਾ ਚਮਕਦਾਰ ਹੁੰਦਾ ਹੈ।
ਕਿਵੇਂ ਕਰੀਏ ਥੈਰੇਪੀ
ਸਭ ਤੋਂ ਪਹਿਲਾਂ ਚਿਹਰੇ ਨੂੰ ਸਾਦੇ ਪਾਣੀ ਨਾਲ ਧੋਵੋ। ਹਲਕੇ ਹੱਥਾਂ ਨਾਲ ਚਿਹਰੇ 'ਤੇ 50 ਥੱਪੜ ਮਾਰੋ। ਥੈਰੇਪੀ ਖ਼ੁਦ ਵੀ ਤੇ ਸੈਲੂਨ ਜਾਂ ਸਪਾ ਜਾ ਕੇ ਕਰਵਾ ਸਕਦੇ ਹੋ।
ਸੈਂਸਟਿਵ ਸਕਿੱਨ ਵਾਲੇ ਰੱਖਣ ਧਿਆਨ
ਸੂਰੀ ਹੌਸਪਿਟਲ ਕਾਨਪੁਰ ਦੀ ਡਰਮੈਟੋਲੌਜਿਸਟ ਡਾ. ਸਾਕਸ਼ੀ ਗੁਲਾਟੀ ਨੇ ਸਲੈਪ ਥਾਰੇਪੀ ਦੇ ਫਾਇਦਿਆਂ ਬਾਰੇ ਦੱਸਦੇ ਹੋਏ ਨਾਲ ਕਿਹਾ ਕਿ ਸਕਿੱਨ ਸੈਂਸਟਿਵ ਹੋਵੇ ਤਾਂ ਇਸ ਥੈਰੇਪੀ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਸਲੈਪਿੰਗ ਥੈਰੇਪੀ ਹੋ ਰਹੀ ਮਸ਼ਹੂਰ
ਸਲੈਪ ਥੈਰੇਪੀ ਦੀ ਸ਼ੁਰੂਆਤ ਕੋਰੀਆ 'ਚ ਬਹੁਤ ਸਾਲ ਪਹਿਲਾਂ ਹੋਈ। ਕੋਰੀਆ ਤੇ ਅਮਰੀਕਾ ਦੀਆਂ ਔਰਤਾਂ ਸੁੰਦਰ ਸਕਿੱਨ ਲਈ ਇਸ ਥੈਰੇਪੀ ਦਾ ਸਹਾਰਾ ਲੈਂਦੀਆਂ ਹਨ। ਹੌਲੀ-ਹੌਲੀ ਇਹ ਥੈਰੇਪੀ ਮਸ਼ਹੂਰ ਹੁੰਦੀ ਜਾ ਰਹੀ ਹੈ।
ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨਗੇ ਇਹ 3 ਘਰੇਲੂ ਟਿਪਸ
Read More