ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਖੁਸ਼ਕ ਚਮੜੀ ਹੈ।
ਨਾਰੀਅਲ ਦਾ ਤੇਲ ਚਮੜੀ ਲਈ ਵਧੀਆ ਨਮੀ ਦੇਣ ਵਾਲਾ ਹੈ। ਇਹ ਚਮੜੀ ਵਿੱਚ ਅੰਦਰ ਤਕ ਜਾਂਦੈ ਤੇ ਨਮੀ ਨੂੰ ਬਰਕਰਾਰ ਰੱਖਦਾ ਹੈ। ਇਸ ਨੂੰ ਨਹਾਉਣ ਤੋਂ ਬਾਅਦ ਥੋੜ੍ਹਾ ਗਿੱਲੇ ਸਰੀਰ 'ਤੇ ਲਗਾਓ।
ਜੇਕਰ ਤੁਹਾਡੇ ਕੋਲ ਸ਼ੀਆ ਬਟਰ ਉਪਲਬਧ ਹੈ ਤਾਂ ਇਸ ਦੀ ਵਰਤੋਂ ਕਰੋ। ਇਹ ਵਿਟਾਮਿਨ ਏ ਅਤੇ ਈ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਡੂੰਘਾਈ ਨਾਲ ਪੋਸ਼ਣ ਦਿੰਦਾ ਹੈ।
ਐਲੋਵੇਰਾ ਜੈੱਲ ਹਰ ਘਰ ਵਿੱਚ ਉਪਲਬਧ ਹੈ। ਇਸ ਵਿੱਚ ਕੁਦਰਤੀ ਹਾਈਡ੍ਰੇਟਿੰਗ ਗੁਣ ਹੁੰਦੇ ਹਨ, ਜੋ ਸਰਦੀਆਂ ਵਿੱਚ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹਨ। ਇਸ ਲਈ ਹਰ ਰੋਜ਼ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ।
ਚਮੜੀ 'ਚ ਨਮੀ ਬਣਾਈ ਰੱਖਣ ਲਈ ਗਲਿਸਰੀਨ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਚਮੜੀ ਦੀ ਬਾਹਰੀ ਪਰਤ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਇਸਨੂੰ ਖੁਸ਼ਕੀ ਤੋਂ ਬਚਾਉਂਦਾ ਹੈ।
ਸ਼ਹਿਦ ਇੱਕ ਕੁਦਰਤੀ ਮਾਇਸਚਰਾਈਜ਼ਰ ਹੈ, ਜੋ ਚਮੜੀ ਨੂੰ ਨਰਮ ਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਸ਼ਹਿਦ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।