Singham Again ਬਾਕਸ ਆਫਿਸ 'ਤੇ ਰਹੀ ਹਿੱਟ


By Neha diwan2024-11-03, 16:22 ISTpunjabijagran.com

ਸਿੰਘਮ ਅਗੇਨ

ਅਜੇ ਦੇਵਗਨ-ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਅਤੇ ਅਕਸ਼ੇ ਕੁਮਾਰ ਦੀ ਮਲਟੀਸਟਾਰਰ ਫਿਲਮ 'ਸਿੰਘਮ ਅਗੇਨ' ਨੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ।

ਫਿਲਮ ਭਾਰਤੀ ਬਾਕਸ ਆਫਿਸ

ਫਿਲਮ ਭਾਰਤੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ ਪਰ 'ਸਿੰਘਮ ਅਗੇਨ' ਦੁਨੀਆ ਭਰ 'ਚ ਵੀ ਧਮਾਲਾਂ ਮਚਾ ਰਹੀ ਹੈ।

100 ਕਰੋੜ ਰੁਪਏ ਦਾ ਅੰਕੜਾ

ਵਿਦੇਸ਼ਾਂ 'ਚ ਵੀ ਲੋਕ ਅਜੇ ਦੇਵਗਨ ਦੀ ਫਿਲਮ ਦਾ ਫਰਸਟ ਡੇਅ ਫਸਟ ਸ਼ੋਅ ਦੇਖਣ ਲਈ ਸਿਨੇਮਾਘਰਾਂ 'ਚ ਜਾ ਰਹੇ ਹਨ, ਜਿਸ ਕਾਰਨ ਸਿਰਫ ਦੋ ਦਿਨਾਂ 'ਚ ਹੀ ਫਿਲਮ ਨੇ ਦੁਨੀਆ ਭਰ 'ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।

ਦੁਨੀਆ 'ਚ ਹਲਚਲ

ਮੇਕਰਸ ਨੇ 'ਸਿੰਘਮ ਅਗੇਨ' ਦਾ 4 ਮਿੰਟ ਤੋਂ ਜ਼ਿਆਦਾ ਦਾ ਟ੍ਰੇਲਰ ਰਿਲੀਜ਼ ਕੀਤਾ ਤਾਂ ਸਾਰਿਆਂ ਨੇ ਸੋਚਿਆ ਕਿ ਫਿਲਮ ਬਾਕਸ ਆਫਿਸ 'ਤੇ ਫਲਾਪ ਹੋ ਜਾਵੇਗੀ, ਕਿਉਂਕਿ ਰੋਹਿਤ ਸ਼ੈੱਟੀ ਨੇ ਪੂਰੀ ਫਿਲਮ ਯੂਟਿਊਬ 'ਤੇ ਦਿਖਾਈ।

ਪਹਿਲੇ ਦਿਨ ਦੀ ਕਮਾਈ

ਐਕਸ਼ਨ ਨਾਲ ਭਰਪੂਰ ਫਿਲਮ 'ਸਿੰਘਮ ਅਗੇਨ' ਜਿਸ ਨੇ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਦਿਨ ਦੁਨੀਆ ਭਰ 'ਚ 65 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਦੂਜੇ ਦਿਨ ਹੀ ਇਸ ਨੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।

Sakanlik.com ਦੀਆਂ ਰਿਪੋਰਟਾਂ ਮੁਤਾਬਕ

ਦੁਨੀਆ ਭਰ ਵਿੱਚ 125.2 ਕਰੋੜ ਰੁਪਏ ਦੀ ਕਮਾਈ ਕੀਤੀ, ਜਿੱਥੇ ਸ਼ਨੀਵਾਰ ਨੂੰ ਦੁਨੀਆ ਭਰ 'ਚ 60 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਵਿਦੇਸ਼ੀ ਬਾਜ਼ਾਰ 'ਚ ਫਿਲਮ ਦੀ ਕੁੱਲ ਕਮਾਈ 22 ਕਰੋੜ ਤੱਕ ਪਹੁੰਚ ਗਈ ਹੈ

ਸੈਂਸਰ ਬੋਰਡ

ਜਦੋਂ 'ਸਿੰਘਮ ਅਗੇਨ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਸੀ ਤਾਂ ਸੈਂਸਰ ਬੋਰਡ ਨੇ 'ਰਾਮਾਇਣ' ਨਾਲ ਜੁੜੇ ਕੁਝ ਸੀਨਜ਼ ਨੂੰ ਫਿਲਮ 'ਚੋਂ ਹਟਾ ਦਿੱਤਾ ਸੀ, ਤਾਂ ਜੋ ਕੋਈ ਵਿਵਾਦ ਪੈਦਾ ਨਾ ਹੋਵੇ।

ਪਾਣੀ ਪੀਂਦੇ ਸਮੇਂ ਨਾ ਕਰੋ ਇਹ ਚਾਰ ਗਲਤੀਆਂ, ਵਿਗੜ ਸਕਦੀ ਹੈ ਤੁਹਾਡੀ ਸਿਹਤ