ਚਾਂਦੀ ਦੇ ਗਹਿਣੇ ਜਾਂ ਭਾਂਡੇ ਜਿੰਨੇ ਪੁਰਾਣੇ ਹੁੰਦੇ ਹਨ, ਉੱਨੀ ਹੀ ਇਸ ਦੀ ਚਮਕ ਫਿੱਕੀ ਪੈਣ ਲੱਗਦੀ ਹੈ। ਕਈ ਵਾਰ ਘਰ 'ਚ ਰੱਖੀ ਚਾਂਦੀ ਦੀਆਂ ਚੀਜ਼ਾਂ ਇੰਨੀਆਂ ਕਾਲੀਆਂ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੋ ਜਾਂਦਾ ਹੈ।
ਗਰਮ ਪਾਣੀ 'ਚ ਬੇਕਿੰਗ ਸੋਡਾ ਮਿਲਾਓ, ਹੁਣ ਇਸ ਪੇਸਟ ਨੂੰ ਬ੍ਰਸ਼ ਦੀ ਮਦਦ ਨਾਲ ਚਾਂਦੀ ਦੇ ਗਹਿਣਿਆਂ ਜਾਂ ਭਾਂਡਿਆਂ 'ਤੇ ਰਗੜੋ। ਇਸ ਨੂੰ ਧੋ ਕੇ ਸੁੱਕਣ ਤੋਂ ਬਾਅਦ ਇਸ ਨਾਲ ਕਾਲਾਪਨ ਦੂਰ ਹੋ ਜਾਵੇਗਾ
ਬੁਰਸ਼ ਦੀ ਮਦਦ ਨਾਲ ਸਿਲਵਰ 'ਤੇ ਟੂਥਪੇਸਟ ਲਗਾਓ। ਫਿਰ ਇਸ ਨੂੰ ਗਰਮ ਪਾਣੀ 'ਚ ਡੁਬੋ ਦਿਓ, ਕੁਝ ਦੇਰ ਬਾਅਦ ਇਸ ਨੂੰ ਬਾਹਰ ਕੱਢ ਲਓ ਤੇ ਸੁੱਕੇ ਕੱਪੜੇ ਨਾਲ ਪੂੰਝ ਲਓ।
ਸਿਰਕਾ ਚਾਂਦੀ ਦਾ ਕਾਲਾਪਨ ਵੀ ਦੂਰ ਕਰਦਾ ਹੈ। ਸਿਰਕੇ 'ਚ ਨਮਕ ਮਿਲਾਓ, ਫਿਰ ਇਸ ਘੋਲ ਨੂੰ ਚਾਂਦੀ 'ਤੇ ਲਗਾਓ ਤੇ ਕੁਝ ਦੇਰ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਫਰਕ ਨਜ਼ਰ ਆਵੇਗਾ।
ਸਿਲਵਰ 'ਤੇ ਟਮਾਟਰ ਦੀ ਚਟਣੀ ਲਗਾਓ ਤੇ ਇਸਨੂੰ 30 ਮਿੰਟ ਲਈ ਛੱਡ ਦਿਓ। ਚਾਂਦੀ ਨੂੰ ਸਾਫ਼ ਕੱਪੜੇ ਨਾਲ ਰਗੜ ਕੇ ਸਾਫ਼ ਕਰੋ, ਫਿਰ ਕੋਸੇ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਚਾਂਦੀ ਦੀ ਚਮਕ ਵਾਪਸ ਆ ਜਾਵੇਗੀ।
ਗਰਮ ਪਾਣੀ ਵਿਚ ਡਿਟਰਜੈਂਟ ਪਾਊਡਰ ਮਿਲਾਓ, ਹੁਣ ਇਸ ਵਿਚ ਚਾਂਦੀ ਪਾਓ ਤੇ ਕੁਝ ਦੇਰ ਲਈ ਛੱਡ ਦਿਓ। ਬਾਅਦ ਵਿੱਚ ਚਾਂਦੀ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਕਾਲਾਪਨ ਵੀ ਦੂਰ ਹੁੰਦਾ ਹੈ।
ਸਭ ਤੋਂ ਪਹਿਲਾਂ ਸੈਨੀਟਾਈਜ਼ਰ ਨੂੰ ਬਰਤਨ 'ਚ ਰੱਖੋ, ਹੁਣ ਇਸ 'ਚ ਚਾਂਦੀ ਨੂੰ ਭਿਓ ਕੇ 30 ਮਿੰਟ ਲਈ ਛੱਡ ਦਿਓ। ਫਿਰ ਇਸ ਨੂੰ ਸਕਰਬ ਦੀ ਮਦਦ ਨਾਲ ਰਗੜੋ, ਇਸ ਨਾਲ ਕਾਲਾਪਨ ਦੂਰ ਹੋ ਜਾਵੇਗਾ।