ਤੁਹਾਡੇ ਭਵਿੱਖ ਤੇ ਸ਼ਖਸੀਅਤ ਬਾਰੇ ਜਾਣਨ ਦੇ ਕਈ ਤਰੀਕੇ ਹਨ। ਕੁਝ ਜੋਤਿਸ਼ ਦੇ ਜ਼ਰੀਏ ਜਾਣਦੇ ਹਨ ਤੇ ਕੁਝ ਹੱਥ ਦੀਆਂ ਰੇਖਾਵਾਂ ਤੋਂ ਭਵਿੱਖ ਦਾ ਪਤਾ ਲਗਾਉਂਦੇ ਹਨ।
ਕੁਝ ਲੋਕ ਆਪਣੇ ਭਵਿੱਖ ਬਾਰੇ ਜਾਣਨ ਲਈ ਟੈਰੋ ਕਾਰਡ ਦਾ ਸਹਾਰਾ ਵੀ ਲੈਂਦੇ ਹਨ। ਇਨ੍ਹਾਂ ਸਾਰੀਆਂ ਵਿਧੀਆਂ 'ਚੋਂ ਸਾਮੂਦ੍ਰਿਕ ਸ਼ਾਸਤਰ ਹੈ ਜੋ ਸਰੀਰ ਦੀ ਬਣਤਰ ਨੂੰ ਦੇਖ ਕੇ ਭਵਿੱਖ ਦੱਸਦੈ।
ਜਿਨ੍ਹਾਂ ਲੋਕਾਂ ਦਾ ਪੈਰ ਦਾ ਅੰਗੂਠਾ ਉਂਗਲਾਂ ਤੋਂ ਛੋਟਾ ਹੁੰਦੈ, ਅਜਿਹੇ ਲੋਕ ਬਹੁਤ ਖੁਸ਼ਕਿਸਮਤ ਮੰਨੇ ਜਾਂਦੇ ਹਨ। ਉਨ੍ਹਾਂ ਦੇ ਜੀਵਨ ਵਿਚ ਸੁਖ ਦੀ ਕੋਈ ਕਮੀ ਨਹੀਂ ਹੈ।
ਜਿਨ੍ਹਾਂ ਲੋਕਾਂ ਦੇ ਪੈਰ ਦਾ ਅੰਗੂਠਾ ਉਂਗਲੀ ਤੋਂ ਛੋਟਾ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਤੋਂ ਹੀ ਪੂਰਾ ਪਿਆਰ ਮਿਲਦਾ ਹੈ। ਉਨ੍ਹਾਂ ਦੀਆਂ ਪਤਨੀਆਂ ਬਹੁਤ ਬੁੱਧੀਮਾਨ ਹੁੰਦੀਆਂ ਹਨ।
ਉਨ੍ਹਾਂ ਦੀ ਜ਼ਿੰਦਗੀ 'ਚ ਕਾਫੀ ਤਰੱਕੀ ਹੁੰਦੀ ਹੈ। ਉਨ੍ਹਾਂ ਦਾ ਵਿਆਹੁਤਾ ਜੀਵਨ ਮਿੱਠਾ ਰਹਿੰਦਾ ਹੈ। ਉਨ੍ਹਾਂ ਨੂੰ ਨੌਕਰੀ 'ਚ ਜਲਦੀ ਤਰੱਕੀ ਮਿਲਦੀ ਹੈ। ਅਜਿਹੇ ਲੋਕਾਂ ਨੂੰ ਮਾਂ ਲਕਸ਼ਮੀ ਦੀ ਬਖਸ਼ਿਸ਼ ਹੁੰਦੀ ਹੈ।
ਉਨ੍ਹਾਂ ਦਾ ਘਰ ਹਮੇਸ਼ਾ ਧਨ-ਦੌਲਤ ਨਾਲ ਭਰਿਆ ਰਹਿੰਦਾ ਹੈ। ਹਾਲਾਤ ਹਮੇਸ਼ਾ ਉਨ੍ਹਾਂ ਲੋਕਾਂ ਦੇ ਹੱਕ ਵਿੱਚ ਹੁੰਦੇ ਹਨ ਉਹ ਹਰ ਕਿਸੇ ਨਾਲ ਮਿਲਦੇ-ਜੁਲਦੇ ਰਹਿੰਦੇ ਹਨ।