ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਹੋ ਸਕਦੀਆਂ ਹਨ ਇਹ ਸਮੱਸਿਆਵਾਂ


By Neha diwan2024-05-23, 13:26 ISTpunjabijagran.com

ਬੈਠਣ ਵਾਲੀ ਸਥਿਤੀ

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਬੈਠਣ ਵਾਲੀ ਨੌਕਰੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ, ਇੱਕ ਜਗ੍ਹਾ 'ਤੇ ਲੰਬੇ ਸਮੇਂ ਤੱਕ ਬੈਠ ਕੇ ਮੋਟਾਪਾ, ਸ਼ੂਗਰ, ਬਲੱਡ ਸਰਕੁਲੇਸ਼ਨ ਵਿੱਚ ਸਮੱਸਿਆ ਆਦਿ ਹੋ ਜਾਂਦੀ ਹੈ।

ਜ਼ਿਆਦਾ ਦੇਰ ਖੜ੍ਹੇ ਰਹਿਣਾ

ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਦੇਰ ਤੱਕ ਬਿਨਾਂ ਹਿਲਜੁਲ ਦੇ ਇੱਕ ਥਾਂ 'ਤੇ ਖੜ੍ਹੇ ਰਹਿਣ ਨਾਲ ਵੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।

ਲੰਬੇ ਸਮੇਂ ਤੱਕ ਖੜ੍ਹੇ ਰਹਿਣ ਦੇ ਨੁਕਸਾਨ

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਨਾਲ ਦਿਲ ਦੀ ਸਿਹਤ 'ਤੇ ਅਸਰ ਪੈਂਦਾ ਹੈ।

ਦਿਲ 'ਤੇ ਪੈਂਦੈ ਬੋਝ

ਖੜ੍ਹੇ ਰਹਿਣ ਨਾਲ ਲੱਤਾਂ ਵੱਲ ਖੂਨ ਦਾ ਸੰਚਾਰ ਵਧ ਜਾਂਦੈ, ਦਿਲ ਨੂੰ ਖੂਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ। ਹੇਠਾਂ ਆਏ ਖੂਨ ਨੂੰ ਦੁਬਾਰਾ ਉੱਪਰ ਪੰਪ ਕਰਨ ਲਈ ਦਿਲ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ।

ਪੈਰਾਂ ਵਿੱਚ ਸੋਜ

ਲੰਬੇ ਸਮੇਂ ਤੱਕ ਖੜ੍ਹੇ ਰਹਿਣ ਨਾਲ ਤੁਹਾਡੇ ਪੈਰਾਂ ਵਿੱਚ ਸੋਜ ਆ ਸਕਦੀ ਹੈ। ਖੜ੍ਹੇ ਰਹਿਣ ਕਾਰਨ ਲੱਤਾਂ ਦੇ ਹੇਠਲੇ ਹਿੱਸੇ 'ਚ ਖੂਨ ਜੰਮ ਜਾਂਦਾ ਹੈ, ਜਿਸ ਕਾਰਨ ਲੱਤਾਂ ਸੁੱਜ ਜਾਂਦੀਆਂ ਹਨ।

ਕਮਰ ਦਰਦ ਦੀ ਸਮੱਸਿਆ

ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਲੱਤਾਂ ਦੇ ਨਾਲ-ਨਾਲ ਕਮਰ ਅਤੇ ਪਿੱਠ ਵਿੱਚ ਦਰਦ ਵਧ ਜਾਂਦਾ ਹੈ। ਜਿਸ ਕਾਰਨ ਕਮਰ ਦਰਦ ਦੀ ਸਮੱਸਿਆ ਵੀ ਹੋ ਜਾਂਦੀ ਹੈ।

ਖੜ੍ਹੇ ਹੋਣ ਕਾਰਨ ਲੱਤਾਂ ਵਿੱਚ ਦਰਦ

ਲੰਬੇ ਸਮੇਂ ਤੱਕ ਖੜ੍ਹੇ ਰਹਿਣ ਨਾਲ ਮਾਸਪੇਸ਼ੀਆਂ ਦੀ ਥਕਾਵਟ ਹੋ ਸਕਦੀ ਹੈ। ਕਈ ਵਾਰ ਪੂਰੇ ਸਰੀਰ ਵਿੱਚ ਦਰਦ ਹੁੰਦਾ ਹੈ। ਇਹ ਤੁਹਾਡੇ ਗੋਡਿਆਂ ਦੇ ਜੋੜਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਅਤੇ ਜੋੜਾਂ ਵਿੱਚ ਦਰਦ ਹੋ ਸਕਦਾ ਹੈ।

ਜੇ ਇੱਕ ਮਹੀਨੇ ਤੱਕ ਖਾਂਦੇ ਹੋ ਬਿਨਾਂ ਤੇਲ ਦਾ ਖਾਣਾ ਤਾਂ ਹੋਵੇਗਾ ਇਹ ਬਦਲਾਅ