ਇਨ੍ਹਾਂ ਲੋਕਾਂ ਲਈ ਹਾਨੀਕਾਰਕ ਹੋ ਸਕਦਾ ਹੈ ਲੱਸੀ ਪੀਣਾ
By Neha diwan
2024-05-10, 13:39 IST
punjabijagran.com
ਲੱਸੀ
ਲੱਸੀ ਇੱਕ ਸਵਾਦਿਸ਼ਟ ਡਰਿੰਕ ਹੈ, ਜਿਸਨੂੰ ਲੋਕ ਗਰਮੀਆਂ ਦੇ ਮੌਸਮ ਵਿੱਚ ਰੋਜ਼ਾਨਾ ਪੀਣਾ ਪਸੰਦ ਕਰਦੇ ਹਨ। ਇਹ ਖੰਡ, ਦਹੀਂ ਅਤੇ ਪਾਣੀ ਤੋਂ ਬਣਾਇਆ ਜਾਂਦਾ ਹੈ ਤੇ ਇਸ ਦੇ ਸੇਵਨ ਨਾਲ ਆਮ ਤੌਰ 'ਤੇ ਲੋਕਾਂ ਨੂੰ ਠੰਢਕ ਮਿਲਦੀ ਹੈ।
ਲੱਸੀ ਦਾ ਸੇਵਨ
ਸਰੀਰ ਵੀ ਤਰੋਤਾਜ਼ਾ ਮਹਿਸੂਸ ਕਰਦਾ ਹੈ। ਲੱਸੀ ਦਾ ਸੇਵਨ ਕੁਝ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਹ ਸਮੱਸਿਆ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਦੁੱਧ ਜਾਂ ਦਹੀਂ ਤੋਂ ਐਲਰਜੀ ਹੁੰਦੀ ਹੈ।
ਲੱਸੀ ਕਿਉਂ ਨਹੀਂ ਪੀਣੀ ਚਾਹੀਦੀ?
ਜੇ ਕਿਸੇ ਨੂੰ ਦੁੱਧ ਜਾਂ ਦਹੀਂ ਤੋਂ ਐਲਰਜੀ ਹੈ ਤਾਂ ਉਸ ਨੂੰ ਲੱਸੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਖੰਘ, ਜ਼ੁਕਾਮ ਜਾਂ ਗਲੇ ਦੀ ਸਮੱਸਿਆ ਹੋ ਸਕਦੀ ਹੈ।
ਇਨ੍ਹਾਂ ਲੋਕਾਂ ਨੂੰ ਲੱਸੀ ਵੀ ਨਹੀਂ ਪੀਣੀ ਚਾਹੀਦੀ
ਲੈਕਟੋਜ਼ ਅਸਹਿਣਸ਼ੀਲਤਾ ਵਾਲੇ ਲੋਕਾਂ ਨੂੰ ਵੀ ਲੱਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇੱਕ ਆਮ ਪਾਚਨ ਸਮੱਸਿਆ ਹੈ ਜਿਸ ਵਿੱਚ ਲੋਕਾਂ ਨੂੰ ਲੈਕਟੋਜ਼, ਦੁੱਧ ਤੇ ਡੇਅਰੀ ਉਤਪਾਦਾਂ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
ਲੈਕਟੋਜ਼ ਅਸਹਿਣਸ਼ੀਲਤਾ ਵਾਲੇ ਲੋਕ
ਇਨ੍ਹਾ ਲਈ ਦਹੀਂ ਜਾਂ ਲੱਸੀ ਦਾ ਸੇਵਨ ਪੇਟ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਨ੍ਹਾਂ ਲੋਕਾਂ ਨੂੰ ਬਲੋਟਿੰਗ, ਗੈਸ, ਪੇਟ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ
ਇਨ੍ਹਾਂ ਲੋਕਾਂ ਨੂੰ ਗਰਮੀ ਦੇ ਮੌਸਮ 'ਚ ਲੱਸੀ ਦੀ ਬਜਾਏ ਜੂਸ, ਨਿੰਬੂ ਪਾਣੀ ਜਾਂ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਪਾਚਨ ਕਿਰਿਆ 'ਚ ਕੋਈ ਸਮੱਸਿਆ ਨਾ ਆਵੇ।
ਸ਼ੂਗਰ ਦੇ ਮਰੀਜ਼
ਜੇ ਲੱਸੀ ਵਿੱਚ ਖੰਡ ਜਾਂ ਸ਼ਹਿਦ ਮਿਲਾ ਦਿੱਤਾ ਜਾਵੇ ਤਾਂ ਇਹ ਸ਼ੂਗਰ ਦੇ ਰੋਗੀਆਂ ਲਈ ਨੁਕਸਾਨਦੇਹ ਹੋ ਸਕਦਾ ਹੈ।
ਮਨੁੱਖ ਲਈ ਸਭ ਤੋਂ ਖਤਰਨਾਕ ਜੀਵ ਹੈ ਮੱਛਰ
Read More