ਜੇ ਘਰ 'ਚ ਹੈ ਸ਼ਿਵਲਿੰਗ ਤਾਂ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ


By Neha diwan2023-10-09, 13:30 ISTpunjabijagran.com

ਭਗਵਾਨ ਸ਼ਿਵ

ਹਿੰਦੂ ਧਰਮ ਵਿੱਚ ਕਈ ਰਿਵਾਜ ਹਨ ਤੇ ਹਰ ਸ਼ਰਧਾਲੂ ਆਪਣੀ ਆਸਥਾ ਅਨੁਸਾਰ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਹੈ, ਪਰ ਭਗਵਾਨ ਸ਼ਿਵ ਨੂੰ ਦੇਸ਼ ਭਰ ਵਿੱਚ ਬਰਾਬਰ ਪੂਜਿਆ ਜਾਂਦਾ ਹੈ।

ਮਿਥਿਹਾਸਕ ਮਾਨਤਾ

ਭਗਵਾਨ ਸ਼ਿਵ ਸਭ ਤੋਂ ਵੱਧ ਦਇਆਵਾਨ ਹਨ ਤੇ ਜੇ ਉਨ੍ਹਾਂ ਦੀ ਪੂਰੀ ਸ਼ਰਧਾ ਨਾਲ ਪੂਜਾ ਕੀਤੀ ਜਾਵੇ ਤਾਂ ਉਹ ਜਲਦੀ ਹੀ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।

ਸ਼ਿਵਲਿੰਗ ਦੀ ਸਥਾਪਨਾ

ਲੋਕ ਆਪਣੇ ਘਰ ਦੇ ਪੂਜਾ ਕਮਰੇ ਵਿੱਚ ਵੀ ਸ਼ਿਵਲਿੰਗ ਦੀ ਸਥਾਪਨਾ ਕਰਦੇ ਹਨ। ਘਰ ਦੇ ਪੂਜਾ ਕਮਰੇ 'ਚ ਸ਼ਿਵਲਿੰਗ ਨੂੰ ਰੱਖਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਸਹੀ ਦਿਸ਼ਾ ਵਿੱਚ ਰੱਖੋ

ਨਰਮਦਾ ਨਦੀ ਤੋਂ ਲਿਆ ਗਿਆ ਪੱਥਰ ਦਾ ਬਣਿਆ ਸ਼ਿਵਲਿੰਗ ਹਮੇਸ਼ਾ ਘਰ 'ਚ ਰੱਖਣਾ ਚਾਹੀਦਾ ਹੈ, ਇਹ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਸ਼ਿਵਲਿੰਗ ਨੂੰ ਹਮੇਸ਼ਾ ਘਰ ਦੀ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ।

ਵਾਰ-ਵਾਰ ਥਾਂ ਨਾ ਬਦਲੋ

ਸ਼ਿਵਲਿੰਗ ਦਾ ਅਭਿਸ਼ੇਕ ਨਿਯਮ ਅਨੁਸਾਰ ਰੋਜ਼ਾਨਾ ਕਰਨਾ ਚਾਹੀਦਾ ਹੈ। ਸ਼ਿਵਲਿੰਗ ਦੀ ਜਗ੍ਹਾ ਨੂੰ ਵਾਰ-ਵਾਰ ਨਾ ਬਦਲਿਆ ਜਾਵੇ। ਸ਼ਿਵਲਿੰਗ ਨੂੰ ਗੰਗਾ ਜਲ ਤੇ ਦੁੱਧ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ।

ਸ਼ਿਵਲਿੰਗ 'ਤੇ ਤੁਲਸੀ ਨਾ ਚੜ੍ਹਾਓ

ਜੇ ਤੁਸੀਂ ਘਰ 'ਚ ਸ਼ਿਵਲਿੰਗ ਦੀ ਸਥਾਪਨਾ ਕਰਦੇ ਹੋ ਤਾਂ ਇਸ ਦੇ ਨਾਲ ਦੇਵੀ ਪਾਰਵਤੀ ਅਤੇ ਗਣੇਸ਼ ਦੀਆਂ ਮੂਰਤੀਆਂ ਵੀ ਲਗਾਓ। ਭੁੱਲ ਕੇ ਵੀ ਸ਼ਿਵਲਿੰਗ ਨੂੰ ਤੁਲਸੀ ਦੇ ਪੱਤੇ ਨਹੀਂ ਚੜ੍ਹਾਉਣੇ ਚਾਹੀਦੇ।

ਤਿਉਹਾਰਾਂ ਦੇ ਦਿਨ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਚੱਲ ਜਾਣਗੀਆਂ ਖੁਸ਼ੀਆਂ