ਸ਼ਿਵਲਿੰਗ 'ਤੇ ਕੁਮਕੁਮ ਸਮੇਤ ਨਾ ਚੜ੍ਹਾਓ ਇਹ ਚੀਜ਼ਾਂ, ਸ਼ਾਸਤਰਾਂ 'ਚ ਹੈ ਇਸ ਦੀ ਮਨਾਹੀ


By Neha Diwan2022-12-05, 16:12 ISTpunjabijagran.com

ਦੇਵਤਿਆਂ

ਦੇਵਤਿਆਂ ਦੇ ਦੇਵਤਾ ਮਹਾਦੇਵ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ ਤੇ ਦੇਸ਼ ਭਰ ਵਿਚ ਭਗਵਾਨ ਸ਼ਿਵ ਦੀ ਵੱਖ-ਵੱਖ ਰੂਪਾਂ ਵਿਚ ਪੂਜਾ ਕੀਤੀ ਜਾਂਦੀ ਹੈ।

ਮਹਾਦੇਵ ਹੁੰਦੇ ਹਨ ਪ੍ਰਸੰਨ

ਭਗਵਾਨ ਸ਼ਿਵ ਦੀ ਸ਼ਿਵਲਿੰਗ ਦੇ ਰੂਪ ਵਿਚ ਵੀ ਪੂਜਾ ਕੀਤੀ ਜਾਂਦੀ ਹੈ। ਮਿਥਿਹਾਸਕ ਗ੍ਰੰਥਾਂ ਵਿੱਚ, ਭਗਵਾਨ ਸ਼ਿਵ ਨੂੰ ਦਿਆਲੂ ਦਿਲ ਦੱਸਿਆ ਗਿਆ ਹੈ ਤੇ ਜਦੋਂ ਸੱਚੀ ਸ਼ਰਧਾ ਨਾਲ ਪੂਜਾ ਕੀਤੀ ਜਾਂਦੀ ਹੈ।

ਧਾਰਮਿਕ ਗ੍ਰੰਥਾਂ 'ਚ

ਜੇਕਰ ਤੁਸੀਂ ਵੀ ਸੋਮਵਾਰ ਨੂੰ ਭਗਵਾਨ ਸ਼ਿਵ ਦੀ ਪੂਜਾ ਕਰਦੇ ਹੋ ਤਾਂ ਇਸ ਦੌਰਾਨ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪੂਜਾ ਦੌਰਾਨ ਭਗਵਾਨ ਸ਼ਿਵ ਨੂੰ ਇਨ੍ਹਾਂ ਚੀਜ਼ਾਂ ਨੂੰ ਚੜ੍ਹਾਉਣ ਦੀ ਮਨਾਹੀ ਹੈ।

ਭਗਵਾਨ ਸ਼ਿਵ ਨੂੰ ਕੁਮਕੁਮ ਨਹੀਂ ਚੜ੍ਹਾਇਆ ਜਾਂਦਾ

ਹਿੰਦੂ ਗ੍ਰੰਥਾਂ ਤੇ ਅਗਮ ਗ੍ਰੰਥਾਂ ਅਨੁਸਾਰ ਕੁਮਕੁਮ ਨੂੰ ਬਹੁਤ ਸ਼ੁਭ ਅਤੇ ਪਵਿੱਤਰ ਮੰਨਿਆ ਜਾਂਦਾ ਹੈ, ਪਰ ਪੂਜਾ ਦੌਰਾਨ ਭਗਵਾਨ ਸ਼ਿਵ ਨੂੰ ਕੁਮਕੁਮ ਨਹੀਂ ਚੜ੍ਹਾਈ ਜਾਂਦੀ।

ਤੁਲਸੀ ਵੀ ਨਾ ਚੜ੍ਹਾਓ

ਤੁਲਸੀ ਦੇ ਪੌਦੇ ਨੂੰ ਹਿੰਦੂ ਧਰਮ 'ਚ ਪਵਿੱਤਰ ਤੇ ਪੂਜਾ ਯੋਗ ਮੰਨਿਆ ਜਾਂਦੈ ਪਰ ਕਦੇ ਵੀ ਸ਼ਿਵਲਿੰਗ 'ਤੇ ਤੁਲਸੀ ਦੇ ਪੱਤੇ ਨਹੀਂ ਚੜ੍ਹਾਏ ਜਾਂਦੇ। ਤੁਲਸੀ ਨੂੰ ਵਿਸ਼ਨੂੰਪ੍ਰਿਯਾ ਮੰਨਿਆ ਜਾਂਦ।

ਹਲਦੀ ਚੜ੍ਹਾਉਣ ਦੀ ਵੀ ਮਨਾਹੀ

ਭਗਵਾਨ ਸ਼ਿਵ ਦੀ ਪੂਜਾ ਕਰਦੇ ਸਮੇਂ ਹਲਦੀ ਚੜ੍ਹਾਉਣ ਦੀ ਵੀ ਮਨਾਹੀ ਹੈ। ਕਿਉਂਕਿ ਹਲਦੀ ਇੱਕ ਇਸਤਰੀ ਚੀਜ਼ ਹੈ ਅਤੇ ਸ਼ਿਵਲਿੰਗ ਪੁਰਸ਼ ਤੱਤ ਦਾ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਸ਼ਿਵਲਿੰਗ 'ਤੇ ਹਲਦੀ ਨਹੀਂ ਚੜ੍ਹਾਈ ਜਾਂਦੀ।

ਕੇਤਕੀ ਤੇ ਕੇਵੜਾ

ਕੇਤਕੀ ਦੇ ਫੁੱਲ ਭਗਵਾਨ ਸ਼ਿਵ ਨੂੰ ਨਹੀਂ ਚੜ੍ਹਾਏ ਜਾਂਦੇ ਹਨ। ਧਾਰਮਿਕ ਮਾਨਤਾ ਹੈ ਕਿ ਕੇਤਕੀ ਨੂੰ ਭਗਵਾਨ ਸ਼ਿਵ ਨੇ ਸਰਾਪ ਦਿੱਤਾ ਸੀ ਇਸ ਦੇ ਨਾਲ ਹੀ ਭਗਵਾਨ ਸ਼ਿਵ ਨੂੰ ਕੇਵੜਾ ਵੀ ਨਹੀਂ ਚੜ੍ਹਾਇਆ ਜਾਂਦਾ।

ਪੂਜਾ ਦੌਰਾਨ ਦੀਵੇ ਦੇ ਹੇਠਾਂ ਰੱਖੋ ਇਹ ਅਨਾਜ, ਚਮਕ ਜਾਵੇਗੀ ਕਿਸਮਤ