ਬਿੱਗ ਬੌਸ 13 ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਨੇ ਆਪਣੀ ਮਾਸੂਮੀਅਤ ਤੇ ਖੂਬਸੂਰਤੀ ਨਾਲ ਕਈ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।
ਸ਼ਹਿਨਾਜ਼ ਗਿੱਲ ਦਾ ਪੂਰਾ ਨਾਂ ਸ਼ਹਿਨਾਜ਼ ਕੌਰ ਗਿੱਲ ਹੈ, ਜੋ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਤੇ ਅੱਜ ਤੁਹਾਨੂੰ ਸ਼ਹਿਨਾਜ਼ ਬਾਰੇ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।
ਬਿੱਗ ਬੌਸ 13 ਵਿੱਚ ਦੱਸਿਆ ਸੀ ਕਿ ਉਹ ਆਪਣੇ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਐਕਟਿੰਗ ਵਿੱਚ ਆਈ ਹੈ। ਸ਼ਹਿਨਾਜ਼ ਦੱਸਿਆ ਕਿ ਪਰਿਵਾਰ ਵਾਲੇ ਉਸ ਦਾ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉਹ ਐਕਟਿੰਗ 'ਚ ਕਰੀਅਰ ਬਣਾਉਣ ਲਈ ਦ੍ਰਿੜ੍ਹ ਸੀ।
ਇਸ ਲਈ ਉਸ ਨੇ ਘਰ ਛੱਡ ਦਿੱਤਾ ਅਤੇ ਉਸ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ। ਪਰ ਸ਼ਹਿਨਾਜ਼ ਦੀ ਲੋਕਪ੍ਰਿਅਤਾ ਨੂੰ ਦੇਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ 'ਤੇ ਮਾਣ ਹੋਇਆ ਤੇ ਉਹ ਵਾਪਸ ਪਰਤ ਆਈ।
ਸ਼ਹਿਨਾਜ਼ ਗਿੱਲ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ ਤੇ ਉਸਨੇ ਬਹੁਤ ਛੋਟੀ ਉਮਰ ਵਿੱਚ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਨੇ ਪੰਜਾਬ ਦੀ ਇੱਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ।
ਸ਼ਹਿਨਾਜ਼ ਨੂੰ ਪਿਆਰ ਨਾਲ ਪੰਜਾਬ ਦੀ ਕੈਟਰੀਨਾ ਕੈਫ ਵੀ ਕਿਹਾ ਜਾਂਦਾ ਹੈ। ਉਸ ਦੀ ਮਾਂ ਪਰਮਿੰਦਰ ਕੌਰ ਗਿੱਲ ਨੇ ਵੀ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਦੋਂ ਸ਼ਹਿਨਾਜ਼ 16-17 ਸਾਲ ਦੀ ਸੀ ਤਾਂ ਹਰ ਕੋਈ ਉਸ ਨੂੰ ਕੈਟਰੀਨਾ ਕਹਿ ਕੇ ਬੁਲਾਉਂਦੇ ਸਨ।
ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਬਾਅਦ ਬਹੁਤ ਮਸ਼ਹੂਰ ਹੋ ਗਈ ਹੈ, ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਹਨ।