ਜੇ ਦਿਖੇ ਕਾਂ ਅਜਿਹਾ ਕੰਮ ਕਰਦਾ ਤਾਂ ਜਲਦ ਮਿਲਣ ਵਾਲੀ ਹੈ ਤੁਹਾਨੂੰ ਖੁਸ਼ਖਬਰੀ


By Neha diwan2023-07-27, 16:48 ISTpunjabijagran.com

ਹਿੰਦੂ ਧਰਮ

ਹਿੰਦੂ ਧਰਮ ਨਾਲ ਸਬੰਧਤ ਮਿਥਿਹਾਸਕ ਗ੍ਰੰਥਾਂ ਵਿਚ ਸ਼ਗਨਾਂ ਅਤੇ ਅਸ਼ੁਭ ਸ਼ਗਨਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ।

ਕਾਂ

ਸ਼ਗਨ ਸ਼ਾਸਤਰ ਵਿੱਚ ਕਾਂ ਦੇ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਮਿਥਿਹਾਸਕ ਗ੍ਰੰਥਾਂ ਵਿੱਚ, ਕਾਂ ਨੂੰ ਮੌਤ ਦੇ ਦੇਵਤਾ ਯਮਰਾਜ ਦਾ ਦੂਤ ਮੰਨਿਆ ਗਿਆ ਹੈ।

ਸਿਰ ਤੇ ਕਾਂ

ਕਾਂ ਦੇ ਸਿਰ 'ਤੇ ਬੈਠਣਾ ਬੁਰਾ ਸ਼ਗਨ ਮੰਨਿਆ ਜਾਂਦੈ। ਜੇ ਕਿਸੇ ਵਿਅਕਤੀ ਦੇ ਸਿਰ 'ਤੇ ਕਾਂ ਆ ਕੇ ਬੈਠ ਜਾਵੇ ਤਾਂ ਘਰ 'ਚ ਧਨ ਦੀ ਕਮੀ ਹੋ ਜਾਂਦੀ ਹੈ ਜਾਂ ਫਿਰ ਉਸ ਦੀ ਇੱਜ਼ਤ 'ਚ ਕਮੀ ਆ ਜਾਂਦੀ ਹੈ।

ਛੱਤ 'ਤੇ ਬੈਠਾ ਕਾਂ

ਕਾਂ ਘਰ ਦੀ ਛੱਤ 'ਤੇ ਆ ਕੇ ਬੈਠ ਜਾਵੇ ਤੇ ਬਾਂਗ ਦੇਣ ਲੱਗੇ ਤਾਂ ਇਸ ਨੂੰ ਸ਼ੁਭ ਸੰਕੇਤ ਮੰਨਿਆ ਜਾਂਦੈ। ਘਰ 'ਚ ਮਹਿਮਾਨ ਦੇ ਆਉਣ ਦਾ ਸੰਕੇਤ ਦਿੰਦਾ ਹੈ। ਘਰ 'ਚ ਮਹਿਮਾਨਾਂ ਦਾ ਆਉਣਾ ਸ਼ੁਭ ਮੰਨਿਆ ਜਾਂਦਾ ਹੈ।

ਰੋਟੀ ਦੇ ਟੁਕੜੇ ਲੈ ਕੇ ਉੱਡਣਾ

ਜੇ ਕੋਈ ਕਾਂ ਆਪਣੀ ਚੁੰਝ ਵਿੱਚ ਰੋਟੀ ਦਾ ਟੁਕੜਾ ਲੈ ਕੇ ਉੱਡਦਾ ਨਜ਼ਰ ਆਵੇ ਤਾਂ ਇਹ ਵੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ।

ਬਹੁਤ ਸਾਰਿਆਂ ਕਾਵਾਂ ਦਾ ਰੌਲਾ ਪਾਉਣਾ

ਜੇ ਘਰ ਦੇ ਨੇੜੇ ਜਾਂ ਛੱਤ 'ਤੇ ਝੁੰਡ 'ਚ ਕਾਂ ਇਕੱਠੇ ਹੋ ਕੇ ਰੌਲਾ ਪਾਉਂਦੇ ਹਨ ਤਾਂ ਇਸ ਨੂੰ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਪਰਿਵਾਰ ਦੇ ਕਿਸੇ ਮੈਂਬਰ 'ਤੇ ਵੱਡਾ ਖ਼ਤਰਾ ਹੋ ਸਕਦਾ ਹੈ।

ਦੇਵੀ-ਦੇਵਤਿਆਂ ਨੂੰ ਚੜ੍ਹਾਓ ਮਨਪਸੰਦ ਭੋਗ, ਪੂਰੀ ਹੋਵੇਗੀ ਹਰ ਇੱਛਾ