ਘਟਸਥਾਪਨ ਦੀ ਲਿਸਟ 'ਚ ਸ਼ਾਮਲ ਕਰਨਾ ਨਾ ਭੁੱਲੋ ਇਹ ਚੀਜ਼ਾਂ


By Neha diwan03, Oct 2024 11:09 AMpunjabijagran.com

ਨਰਾਤਿਆਂ ਦੇ ਪਹਿਲੇ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਮਾਤਾ ਰਾਣੀ ਦੇ ਪਹਿਲੇ ਰੂਪ ਮਾਤਾ ਸ਼ੈਲਪੁਤਰੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਨਵਰਾਤਰੀ ਪੂਜਾ ਦੀ ਸ਼ੁਰੂਆਤ ਘਟਸਥਾਪਨਾ ਨਾਲ ਹੁੰਦੀ ਹੈ।

ਘਟਸਥਾਪਨਾ ਮੁਹੂਰਤ

ਘਟਸਥਾਪਨ ਮੁਹੂਰਤਾ - 06:15 AM ਤੋਂ 07:22 AM, ਘਟਸਥਾਪਨਾ ਅਭਿਜੀਤ ਮੁਹੂਰਤ - 11:46 AM ਤੋਂ 12:33 PM

ਘਟਸਥਾਪਨ ਪੂਜਾ ਸਮੱਗਰੀ

ਮਿੱਟੀ ਦਾ ਘੜਾ ਅਤੇ ਕਲਸ਼, ਕਿਸੇ ਪਵਿੱਤਰ ਸਥਾਨ ਤੋਂ ਮਿੱਟੀ ,ਸਾਫ਼ ਜਵਾ ,ਅੰਬ ਜਾਂ ਅਸ਼ੋਕਾ ਦੇ ਪੱਤੇ ,ਦੀਵਾ ,ਕਲਾਵ/ਮੌਲੀ, ਸੁਪਾਰੀ, ਸਿੰਧੂਰ, ਨਾਰੀਅਲ, ਲਾਲ ਕੱਪੜਾ ,ਫੁੱਲ, ਫੁੱਲਾਂ ਦੀ ਮਾਲਾ

ਸਮੱਗਰੀ ਲਿਸਟ

ਮਿਠਾਈਆਂ, ਫਲ, ਪੰਚਾਮ੍ਰਿਤ ,ਦੁਰਵਾ, ਅਕਸ਼ਤ, ਕੌਟਨ ਬੱਤੀ, ਗੰਗਾ ਜਲ ,ਸਿੱਕਾ ,ਸਾਫ਼ ਲਾਲ ਕੱਪੜਾ, ਸ਼ਹਿਦ, ਇਤਰ, ਘਿਓ, ਗੁੜ, ਧੂਪ, ਕਪੂਰ, ਨੈਵੇਦਿਆ

ਕਿਵੇਂ ਕਰਨੀ ਹੈ ਸਥਾਪਨਾ

ਬ੍ਰਹਮਾ ਮੁਹੂਰਤ ਵਿੱਚ ਉੱਠ ਕੇ ਇਸ਼ਨਾਨ ਕਰੋ। ਸ਼ੁਭ ਸਮੇਂ 'ਤੇ ਈਸ਼ਾਨ ਕੋਨ ਦੀ ਚੰਗੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਲੱਕੜ ਦੇ ਫੱਟੇ 'ਤੇ ਲਾਲ ਕੱਪੜਾ ਵਿਛਾ ਦਿਓ। ਸਿੰਧੂਰ ਜਾਂ ਚੰਦਨ ਨਾਲ ਸਵਾਸਤਿਕ ਬਣਾਉ ਤੇ ਮੌਲੀ ਬੰਨ੍ਹੋ।

ਹੁਣ ਕਲਸ਼ ਨੂੰ ਲੈ ਕੇ ਪਾਣੀ ਨਾਲ ਭਰ ਲਓ ਅਤੇ ਇਸ ਵਿਚ ਹਲਦੀ, ਸਿੰਧੂਰ, ਅਕਸ਼ਤ ਤੇ ਸਿੱਕਾ ਪਾ ਦਿਓ। ਇਸ ਤੋਂ ਬਾਅਦ ਇਸ ਕਲਸ਼ 'ਤੇ ਅੰਬ ਜਾਂ ਅਸ਼ੋਕਾ ਦੇ ਪੱਤੇ ਰੱਖ ਕੇ ਉਸ 'ਤੇ ਨਾਰੀਅਲ ਰੱਖ ਦਿਓ।

ਬਰਤਨ ਵਿੱਚ ਜੌਂ ਪਾਓ ਤੇ ਉਸ ਦੇ ਉੱਪਰ ਕਲਸ਼ ਰੱਖੋ। ਹੁਣ ਦੀਵਾ ਜਗਾਓ, ਪੂਜਾ ਵਿੱਚ ਮਾਤਾ ਰਾਣੀ ਦੀ ਪੂਜਾ ਦੇ ਨਾਲ-ਨਾਲ ਇਸ ਕਲਸ਼ ਦੀ ਵੀ ਪੂਜਾ ਕਰੋ।

ਨਰਾਤਿਆਂ ਦੇ ਦੌਰਾਨ ਅਜ਼ਮਾਓ ਇਹ ਵਾਸਤੂ ਉਪਾਅ, ਘਰ ਭਰ ਜਾਵੇਗਾ ਧਨ ਨਾਲ