ਸ਼ਰਦ ਪੂਰਨਿਮਾ 'ਤੇ ਬਣਾਓ ਇਸ ਤਰ੍ਹਾਂ ਖੀਰ, ਇਹ ਹੈ ਇਸ ਦੀ ਆਸਾਨ ਰੈਸਿਪੀ
By Neha diwan
2024-10-13, 16:08 IST
punjabijagran.com
ਪੂਰਨਮਾਸ਼ੀ
ਭਾਵੇਂ ਪੂਰਨਮਾਸ਼ੀ ਹਰ ਮਹੀਨੇ ਆਉਂਦੀ ਹੈ ਪਰ ਅੱਸੂ ਮਹੀਨੇ ਦੀ ਪੂਰਨਮਾਸ਼ੀ ਦਾ ਬਹੁਤ ਖਾਸ ਮਹੱਤਵ ਹੈ। ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਸ਼ਰਦ ਪੂਰਨਿਮਾ ਕਿਹਾ ਜਾਂਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ।
ਚੌਲਾਂ ਦੀ ਖੀਰ
ਸ਼ਰਦ ਪੂਰਨਿਮਾ 'ਤੇ ਰਾਤ ਨੂੰ ਚੰਨ ਦੀ ਰੌਸ਼ਨੀ 'ਚ ਚੌਲਾਂ ਦੀ ਖੀਰ ਤਿਆਰ ਕਰਨ ਦਾ ਬਹੁਤ ਮਹੱਤਵ ਹੈ। ਇਸ ਸਾਲ ਸ਼ਰਦ ਪੂਰਨਿਮਾ 16 ਅਕਤੂਬਰ ਨੂੰ ਹੈ।
ਸਮੱਗਰੀ
ਚੌਲ- 1/2 ਕੱਪ (ਬਾਸਮਤੀ ਚੌਲਾਂ ਨੂੰ ਧੋ ਕੇ ਭਿਓ ਦਿਓ) ,ਦੁੱਧ - 2 ਲੀਟਰ (ਫੁੱਲ ਕਰੀਮ ਵਾਲਾ), ਖੰਡ - 1 ਕੱਪ ( ਸੁਆਦ ਅਨੁਸਾਰ), ਇਲਾਇਚੀ - 4-5 (ਮੋਟੀ ਪੀਸੀ) ।
ਸਮੱਗਰੀ ਲਿਸਟ
ਬਦਾਮ - 10-12 (ਬਾਰੀਕ ਕੱਟੇ ਹੋਏ) ਕਾਜੂ - 10-12 (ਬਾਰੀਕ ਕੱਟੇ ਹੋਏ) ,ਸੌਗੀ - 2 ਚਮਚ, ਕੇਸਰ - ਕੁਝ ਧਾਗੇ, ਘਿਓ- 1 ਚਮਚ ,ਨਾਰੀਅਲ ਬੂਰਾ - 1 ਚਮਚ (ਗਾਰਨਿਸ਼ ਲਈ)
ਚੌਲਾਂ ਦੀ ਖੀਰ ਕਿਵੇਂ ਬਣਾਈਏ
ਚੌਲਾਂ ਨੂੰ ਪਕਾਓ - ਇੱਕ ਪੈਨ ਵਿੱਚ ਘਿਓ ਗਰਮ ਕਰੋ ਤੇ ਇਸ ਵਿੱਚ ਭਿੱਜੇ ਹੋਏ ਚੌਲਾਂ ਨੂੰ ਹਲਕਾ ਸੁਨਹਿਰੀ ਹੋਣ ਤੱਕ ਪਕਾਓ। ਫਿਰ ਇਸ 'ਚ ਦੁੱਧ ਪਾ ਕੇ ਉਬਾਲ ਲਓ।
ਦੁੱਧ ਨੂੰ ਗਾੜ੍ਹਾ ਕਰੋ
ਦੁੱਧ ਨੂੰ ਘੱਟ ਅੱਗ 'ਤੇ ਅੱਧਾ ਹੋਣ ਤੱਕ ਪਕਾਓ। ਇਸ ਨੂੰ ਕਦੇ-ਕਦਾਈਂ ਹਿਲਾਉਂਦੇ ਰਹੋ ਤਾਂ ਕਿ ਦੁੱਧ ਥੱਲੇ ਨਾ ਚਿਪਕ ਜਾਵੇ।
ਖੰਡ ਅਤੇ ਇਲਾਇਚੀ ਪਾਓ
ਜਦੋਂ ਦੁੱਧ ਗਾੜ੍ਹਾ ਹੋ ਜਾਵੇ ਤਾਂ ਇਸ ਵਿਚ ਚੀਨੀ ਅਤੇ ਇਲਾਇਚੀ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।ਹੁਣ ਬਦਾਮ, ਕਾਜੂ ਅਤੇ ਕਿਸ਼ਮਿਸ਼ ਪਾ ਕੇ ਪਕਾਓ।
ਕੇਸਰ ਸ਼ਾਮਲ ਕਰੋ
ਇਕ ਛੋਟੇ ਕਟੋਰੇ ਵਿਚ ਕੇਸਰ ਨੂੰ ਗਰਮ ਦੁੱਧ ਵਿਚ ਭਿਓ ਦਿਓ। ਜਦੋਂ ਖੀਰ ਗਾੜ੍ਹੀ ਹੋ ਜਾਵੇ ਤਾਂ ਇਸ ਵਿਚ ਕੇਸਰ ਵਾਲਾ ਦੁੱਧ ਮਿਲਾਓ। ਗੈਸ ਬੰਦ ਕਰ ਦਿਓ ਅਤੇ ਖੀਰ ਨੂੰ ਠੰਢਾ ਹੋਣ ਦਿਓ। ਨਾਰੀਅਲ ਨਾਲ ਗਾਰਨਿਸ਼ ਕਰੋ।
ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਵਧਾ ਸਕਦੇ ਹਨ ਇਹ ਹੇਅਰ ਸਟਾਈਲ
Read More