ਸ਼ੂਗਰ ਰਹਿਤ ਮਿੱਠੇ ਆਮ ਚੀਨੀ ਦੇ ਬਦਲ ਵਜੋਂ ਵਰਤੇ ਜਾਣ ਵਾਲੇ ਪਦਾਰਥ ਹੁੰਦੇ ਹਨ, ਜੋ ਬਿਨਾਂ ਕੈਲਰੀ ਦੇ ਕਿਸੇ ਵੀ ਭੋਜਨ ਵਿਚ ਮਿਠਾਸ ਪੈਦਾ ਕਰਦੇ ਹਨ ਅਤੇ ਇਸ ਦੇ ਸੇਵਨ ਨਾਲ ਸਰੀਰ ਵਿਚ ਸ਼ੂਗਰ ਦਾ ਪੱਧਰ ਨਹੀਂ ਵਧਦਾ।
ਸ਼ੂਗਰ ਦੇ ਮਰੀਜ਼ ਆਮ ਤੌਰ 'ਤੇ ਸ਼ੂਗਰ ਫ੍ਰੀ ਮਿੱਠੇ ਦੀ ਜ਼ਿਆਦਾ ਵਰਤੋਂ ਕਰਦੇ ਹਨ। ਸਰੀਰ 'ਚ ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਸ਼ੂਗਰ ਫਰੀ ਸਵੀਟਨਰ ਦੀ ਵਰਤੋਂ ਜ਼ਿਆਦਾ ਘਾਤਕ ਵੀ ਹੋ ਸਕਦੀ ਹੈ।
ਜੇ ਤੁਸੀਂ ਨਿਯਮਿਤ ਤੌਰ 'ਤੇ ਸ਼ੂਗਰ ਮੁਕਤ ਮਿੱਠੇ ਦਾ ਸੇਵਨ ਕਰਦੇ ਹੋ ਤਾਂ ਇਹ ਮੈਟਾਬੋਲਿਜ਼ਮ ਨੂੰ ਘਟਾ ਸਕਦੈ ਕਿਉਂਕਿ ਇਹ ਗਲੂਕਾਗਨ ਤੇ ਇਨਸੁਲਿਨ ਦੇ ਸੰਤੁਲਨ ਨੂੰ ਵਿਗਾੜਦਾ ਹੈ, ਜੋ ਆਮ ਤੌਰ 'ਤੇ ਸਰੀਰ 'ਚ ਬਲੱਡ ਸ਼ੂਗਰ ਲਈ ਜ਼ਿੰਮੇਵਾਰ ਹੁੰਦੈ।
ਇਹ ਨੁਕਸਾਨਦੇਹ ਹੈ ਕਿਉਂਕਿ ਇਹ ਤੁਹਾਡੀ ਅੰਤੜੀ ਵਿੱਚ ਬੈਠਦਾ ਹੈ ਅਤੇ ਲੀਨ ਨਹੀਂ ਹੁੰਦਾ ਹੈ। ਸ਼ੂਗਰ ਫਰੀ ਸਵੀਟਨਰ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਲਾਭਦਾਇਕ ਬੈਕਟੀਰੀਆ ਖਤਮ ਹੋ ਜਾਂਦੇ ਹਨ। ਇਮਿਊਨਿਟੀ ਵੀ ਘੱਟ ਜਾਂਦੀ ਹੈ।
ਇੱਕ ਗਰਭਵਤੀ ਔਰਤ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਮਾਂ ਤੇ ਬੱਚੇ ਦੋਵਾਂ ਲਈ ਬਹੁਤ ਨੁਕਸਾਨਦੇਹ ਹਨ। ਪ੍ਰੀਟਰਮ ਡਿਲੀਵਰੀ ਦੀ ਸੰਭਾਵਨਾ ਵੱਧ ਜਾਂਦੀ ਹੈ। ਨਵਜੰਮੇ ਬੱਚੇ ਦੀ ਸਿਹਤ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।
ਸ਼ੂਗਰ ਫ੍ਰੀ ਸਵੀਟਨਰ ਕਈ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਕਿ ਪਾਚਕ ਵਿਕਾਰ ਤੇ ਟਾਈਪ 2 ਡਾਇਬਟੀਜ਼ ਦਾ ਕਾਰਨ ਬਣ ਸਕਦੈ। ਨਿਊਰੋਲੋਜੀਕਲ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ ਤੇ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਸ਼ੂਗਰ ਫ੍ਰੀ ਸਵੀਟਨਰ ਦੀ ਜ਼ਿਆਦਾ ਵਰਤੋਂ ਦਿਮਾਗ 'ਤੇ ਮਾੜੇ ਪ੍ਰਭਾਵ ਪਾਉਂਦੀ ਹੈ। ਸ਼ੂਗਰ ਮੁਕਤ ਮਿੱਠੇ ਸਿੱਧੇ ਦਿਮਾਗ ਦੇ ਨਿਊਰੋਨਸ 'ਤੇ ਹਮਲਾ ਕਰਦੇ ਹਨ ਅਤੇ ਸੇਰੀਬੈਲਮ ਨੂੰ ਨੁਕਸਾਨ ਪਹੁੰਚਾਉਂਦੇ ਹਨ।