ਮੌਸਮੀ ਬੁਖਾਰ ਇੱਕ ਆਮ ਸਿਹਤ ਸਮੱਸਿਆ ਹੈ, ਜਿਸਦਾ ਖਤਰਾ ਮੌਸਮ 'ਚ ਤਬਦੀਲੀਆਂ ਕਾਰਨ ਦੇਖਿਆ ਜਾਂਦਾ ਹੈ। ਬਦਲਦੇ ਮੌਸਮ ਜਿਵੇਂ ਕਦੇ ਬਰਸਾਤ ਅਤੇ ਕਦੇ ਧੁੱਪ ਕਾਰਨ ਇਸ ਬਿਮਾਰੀ ਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ।
ਫਲੂ ਦੇ ਵਾਇਰਸ ਹਮੇਸ਼ਾ ਸਾਡੇ ਆਲੇ-ਦੁਆਲੇ ਮੌਜੂਦ ਰਹਿੰਦੇ ਹਨ ਇਨਫਲੂਐਂਜ਼ਾ ਵਾਇਰਸ ਛੂਤਕਾਰੀ ਮੰਨਿਆ ਜਾਂਦਾ ਹੈ ਅਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ।
ਸਰੀਰ ਦਾ ਉੱਚ ਤਾਪਮਾਨ , ਠੰਢ ਤੇ ਕੰਬਣੀ, ਥਕਾਵਟ ਤੇ ਕਮਜ਼ੋਰੀ , ਸਿਰ ਦਰਦ ਤੇ ਗਲੇ ਵਿੱਚ ਦਰਦ ,ਵਗਦਾ ਨੱਕ, ਮਾਸਪੇਸ਼ੀਆਂ ਵਿੱਚ ਦਰਦ, ਪਸੀਨਾ ਆਉਣਾ, ਭੁੱਖ ਨਾ ਲੱਗਣਾ-ਡੀਹਾਈਡਰੇਸ਼ਨ ਦੀ ਸਮੱਸਿਆ।
ਇਨਫਲੂਐਂਜ਼ਾ ਵਾਲੇ ਜ਼ਿਆਦਾਤਰ ਲੋਕ ਬਿਨਾਂ ਕਿਸੇ ਦਵਾਈ ਜਾਂ ਇਲਾਜ ਦੇ ਠੀਕ ਹੋ ਜਾਂਦੇ ਹਨ। ਬੁਖਾਰ ਅਤੇ ਫਲੂ ਦੇ ਹੋਰ ਲੱਛਣਾਂ ਨੂੰ ਘਟਾਉਣ ਲਈ ਪੈਰਾਸੀਟਾਮੋਲ ਦਵਾਈ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਭੋਜਨ ਖਾਓ। ਨਿਯਮਿਤ ਤੌਰ 'ਤੇ ਹੱਥ ਧੋਵੋ ਅਤੇ ਸਫਾਈ ਦਾ ਧਿਆਨ ਰੱਖੋ। ਜਨਤਕ ਥਾਵਾਂ 'ਤੇ ਮਾਸਕ ਪਹਿਨੋ।
ਬੈਕਟੀਰੀਆ ਤੇ ਵਾਇਰਸਾਂ ਦੇ ਫੈਲਣ ਨੂੰ ਘਟਾਉਣ ਲਈ ਆਪਣੇ ਘਰ ਅਤੇ ਕੰਮ ਵਾਲੀ ਥਾਂ ਨੂੰ ਸਾਫ਼ ਅਤੇ ਹਵਾਦਾਰ ਰੱਖੋ। ਸਰੀਰ ਨੂੰ ਹਾਈਡਰੇਟ ਰੱਖੋ।