ਪਿੱਪਲ ਦੇ ਦਰੱਖਤ ਦੇ ਕੋਲ ਘਰ ਲੈਣਾ ਕਿਉਂ ਮੰਨਿਆ ਜਾਂਦਾ ਹੈ ਬੁਰਾ?
By Neha diwan
2023-07-14, 13:00 IST
punjabijagran.com
ਪਿੱਪਲ
ਪਿੱਪਲ ਦੇ ਦਰੱਖਤ ਦੀ ਗੱਲ ਕਰੀਏ ਤਾਂ ਹਿੰਦੂ ਧਰਮ ਵਿੱਚ ਇਸਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਪਿੱਪਲ ਦੇ ਦਰੱਖਤ ਵਿੱਚ ਦੇਵਤਿਆਂ ਦਾ ਨਿਵਾਸ ਹੁੰਦਾ ਹੈ।
ਪਿੱਪਲ ਦਾ ਰੁੱਖ
ਪਿੱਪਲ ਦਾ ਰੁੱਖ ਘਰ ਦੇ ਨੇੜੇ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ-ਨਾਲ ਵਿਗਿਆਨਕ ਕਾਰਨ ਵੀ ਹਨ। ਜੇ ਘਰ 'ਚ ਇੱਕ ਛੋਟਾ ਜਿਹਾ ਪਿੱਪਲ ਦਾ ਬੂਟਾ ਵੀ ਉੱਗਦਾ ਹੈ ਤਾਂ ਉਸ ਨੂੰ ਹਟਾਉਣ ਲਈ ਵੀ ਪਾਠ ਪੂਜਾ ਬਾਰੇ ਸੋਚਦੇ ਹਾਂ।
ਅਸ਼ੁੱਭ ਕਿਉਂ ਮੰਨਿਆ ਜਾਂਦੈ
ਘਰ ਵਿੱਚ ਪਿੱਪਲ ਦੇ ਦਰੱਖਤ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਪਰ ਵਿਗਿਆਨ ਦਾ ਮੰਨਣਾ ਹੈ ਕਿ ਇਸ ਰੁੱਖ ਤੋਂ ਵੱਧ ਤੋਂ ਵੱਧ ਆਕਸੀਜਨ ਮਿਲਦੀ ਹੈ। ਫਿਰ ਵੀ ਇਹ ਰੁੱਖ ਘਰ ਦੇ ਨੇੜੇ ਨਹੀਂ ਹੋਣਾ ਚਾਹੀਦਾ।
ਅੰਧਵਿਸ਼ਵਾਸ ਕੀ ਹੈ?
ਜੇ ਘਰ ਦੇ ਆਲੇ-ਦੁਆਲੇ ਜਾਂ ਘਰ ਦੇ ਅੰਦਰ ਪਿੱਪਲ ਦਾ ਦਰੱਖਤ ਉੱਗ ਰਿਹਾ ਹੋਵੇ ਤਾਂ ਇਸ ਨਾਲ ਘਰ 'ਚ ਨਕਾਰਾਤਮਕਤਾ ਆਉਂਦੀ ਹੈ। ਇਸ ਤੋਂ ਇਲਾਵਾ ਘਰ 'ਚ ਗਰੀਬੀ ਵੀ ਆ ਜਾਂਦੀ ਹੈ।
ਵਿਗਿਆਨਕ ਤਰਕ ਕੀ ਕਹਿੰਦਾ ਹੈ?
ਵਿਗਿਆਨਕ ਤਰਕ ਕਹਿੰਦਾ ਹੈ ਕਿ ਪਿੱਪਲ ਦਾ ਰੁੱਖ ਘਰ ਦੇ ਅੰਦਰ ਜਾਂ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦੀ ਜੜ੍ਹ ਪ੍ਰਣਾਲੀ ਬਹੁਤ ਮਜ਼ਬੂਤ ਹੁੰਦੀ ਹੈ। ਇਸ ਦੀਆਂ ਜੜ੍ਹਾਂ ਪਾਣੀ ਦੀ ਭਾਲ ਵਿੱਚ ਕਈ ਮੀਟਰ ਤੱਕ ਫੈਲ ਸਕਦੀਆਂ ਹਨ।
ਘਰ ਦੀ ਨੀਂਹ
ਪਿੱਪਲ ਦਾ ਦਰੱਖਤ ਕਈ ਸਾਲਾਂ ਤਕ ਜ਼ਿੰਦਾ ਰਹਿੰਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਇਹ ਘਰ ਦੀ ਨੀਂਹ ਨੂੰ ਹੌਲੀ-ਹੌਲੀ ਕਮਜ਼ੋਰ ਕਰ ਸਕਦਾ ਹੈ। ਪਿੱਪਲ ਕਾਰਨ ਕੰਧਾਂ ਖਰਾਬ ਹੋ ਜਾਂਦੀਆਂ ਹਨ।
ਭੂਤਾਂ ਨਾਲ ਸਬੰਧਤ ਮਿੱਥ
ਜੇ ਪਿੱਪਲ ਦਾ ਦਰੱਖਤ ਪੁਰਾਣਾ ਹੈ ਤਾਂ ਉਸ ਦੇ ਆਲੇ-ਦੁਆਲੇ ਮੰਦਰ ਬਣਦੇ ਹਨ। ਅਜਿਹਾ ਮੰਨਿਆ ਜਾਂਦੈ ਕਿ ਪਿੱਪਲ ਦੇ ਦਰੱਖਤ 'ਚ ਭੂਤਾਂ ਦਾ ਵਾਸ ਹੁੰਦੈ। ਹੁਣ ਇਹ ਨਹੀਂ ਦੱਸਿਆ ਜਾ ਸਕਦਾ ਕਿ ਅਸਲ ਵਿੱਚ ਪਿੱਪਲ ਵਿੱਚ ਭੂਤ-ਪ੍ਰੇਤ ਹਨ ਜਾਂ ਨਹੀਂ।
ਜੇਕਰ ਮਿਲ ਰਹੇ ਹਨ ਇਹ ਸੰਕੇਤ, ਤਾਂ ਸ਼ਨੀਦੇਵ ਦੀ ਹੋਵੇਗੀ ਅਪਾਰ ਕਿਰਪਾ
Read More