ਸਾਵਣ 'ਚ ਕਿਉਂ ਹੈ ਕੜ੍ਹੀ ਖਾਣ ਦੀ ਮਨਾਹੀ, ਜਾਣੋ ਕੀ ਹੈ ਕਾਰਨ


By Neha diwan2023-07-12, 11:00 ISTpunjabijagran.com

ਹਿੰਦੂ ਧਰਮ

ਹਿੰਦੂ ਧਰਮ ਵਿੱਚ ਸਾਵਣ ਦੇ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਇਸ ਪੂਰੇ ਮਹੀਨੇ ਵਿੱਚ ਪੂਜਾ-ਪਾਠ ਅਤੇ ਵਰਤ ਤੋਂ ਇਲਾਵਾ ਹੋਰ ਵੀ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।

ਸਾਵਣ

ਖਾਸ ਤੌਰ 'ਤੇ ਸਾਵਣ 'ਚ ਖਾਣ-ਪੀਣ ਨਾਲ ਜੁੜੀਆਂ ਚੀਜ਼ਾਂ ਨੂੰ ਲੈ ਕੇ ਖਾਸ ਨਿਯਮ ਦੱਸੇ ਗਏ ਹਨ, ਜਿਨ੍ਹਾਂ 'ਚੋਂ ਇਕ ਬਾਰੇ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ।

ਸਾਵਣ 'ਚ ਕੜ੍ਹੀ ਕਿਉਂ ਨਹੀਂ ਖਾਂਦੇ?

ਹਾਲਾਂਕਿ ਸਾਵਣ ਦੇ ਮਹੀਨੇ ਕੜ੍ਹੀ ਨਾ ਖਾਣ ਦੇ ਪਿੱਛੇ ਧਾਰਮਿਕ ਤੇ ਵਿਗਿਆਨਕ ਦੋਵੇਂ ਤਰ੍ਹਾਂ ਦੀਆਂ ਮਾਨਤਾਵਾਂ ਹਨ।

ਧਾਰਮਿਕ ਕਾਰਨ?

ਸਾਵਣ ਦੇ ਮਹੀਨੇ ਭਗਵਾਨ ਸ਼ਿਵ ਨੂੰ ਦੁੱਧ ਚੜ੍ਹਾਇਆ ਜਾਂਦਾ ਹੈ।ਪੂਰਾ ਮਹੀਨਾ ਦੁੱਧ ਤੋਂ ਬਣੀ ਕਿਸੇ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦਹੀਂ ਦੀ ਵਰਤੋਂ ਕੜ੍ਹੀ ਬਣਾਉਣ ਲਈ ਕੀਤੀ ਜਾਂਦੀ ਹੈ।

ਵਿਗਿਆਨਕ ਕਾਰਨ?

ਬਰਸਾਤ ਕਾਰਨ ਅਣਚਾਹੇ ਥਾਵਾਂ ’ਤੇ ਘਾਹ ਉੱਗਣਾ ਸ਼ੁਰੂ ਹੋ ਜਾਂਦੈ। ਤੇ ਕਈ ਤਰ੍ਹਾਂ ਦੇ ਕੀੜੇ ਰਹਿਣ ਲੱਗਦੇ ਹਨ। ਜਦੋਂ ਗਾਂ-ਮੱਝਾਂ ਇਹ ਘਾਹ 'ਤੇ ਚਰਦੀਆਂ ਹਨ ਤਾਂ ਉਹ ਕੀੜੇ ਦੁੱਧ 'ਤੇ ਅਸਰ ਪਾਉਂਦੇ ਹਨ।

ਸਿਹਤ ਨੂੰ ਨੁਕਸਾਨ

ਜਦੋਂ ਅਸੀਂ ਇਸ ਦੁੱਧ ਜਾਂ ਇਸ ਤੋਂ ਬਣੀਆਂ ਚੀਜ਼ਾਂ ਖਾਂਦੇ ਹਾਂ ਤਾਂ ਸਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚ ਸਕਦਾ ਹੈ। ਇਹੀ ਕਾਰਨ ਹੈ ਕਿ ਸਾਵਣ ਦੇ ਮਹੀਨੇ ਦਹੀਂ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਦੀ ਮਨਾਹੀ ਹੈ।

ਸਾਵਣ ਦੇ ਬੁੱਧਵਾਰ ਨੂੰ ਭਗਵਾਨ ਸ਼ਿਵ ਨੂੰ ਚੜ੍ਹਾਓ ਇਹ ਚੀਜ਼ਾਂ